ਨਵੀਂ ਦਿੱਲੀ, 3 ਮਾਰਚ :

ਇਜ਼ਰਾਈਲ-ਅਮਰੀਕਾ ਵੱਲੋਂ 28 ਫਰਵਰੀ ਨੂੰ ਈਰਾਨ ਉਤੇ ਕੀਤੇ ਗਏ ਹਮਲੇ ਤੋਂ ਬਾਅਦ ਮੱਧ ਪੂਰਵ ਵਿਚ ਵੱਧਦੇ ਭੂ ਰਾਜਨੀਤਿਕ ਤਣਾਅ ਦਾ ਅਸਰ ਹੁਣ ਭਾਰਤੀ ਹਵਾਈ ਸੇਵਾਵਾਂ ਉਤੇ ਵੀ ਦਿਖਾਈ ਦੇਣ ਲੱਗਿਆ ਹੈ। ਤਣਾਅ ਦੇ ਚਲਦਿਆਂ ਅੰਤਰ ਰਾਸ਼ਟਰੀ ਹਵਾਈ ਅੱਡੇ ਉਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਉਤੇ ਕੁਲ 80 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਖਬਰਾਂ ਮੁਤਾਬਕ ਰੱਦ ਕੀਤੀਆਂ ਗਈਆਂ ਉਡਾਨਾਂ ਵਿਚ 36 ਡਿਪਾਰਚਰ ਅਤੇ 44 ਆਉਣ ਵਾਲੇ ਸ਼ਾਮਲ ਹਨ। ਇਸ ਦੌਰਾਨ ਦੁਬਈ ਲਈ ਰਵਾਨਾ ਹੋਈ ਅਮੀਰਾਤ ਦੀ ਉਡਾਣ EK513 ਨੂੰ ਮੱਧ ਪੂਰਵ ਵਿਚ ਹਵਾਈ ਖੇਤਰ ਵਿਚ ਪਾਬੰਦੀ ਦੇ ਕਾਰਨ ਵਾਪਸ ਦਿੱਲੀ ਆਉਣਾ ਪਿਆ।

ਦਿੱਲੀ ਏਅਰਪੋਰਟ ਨੇ ਮੰਗਲਵਾਰ ਨੂੰ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਕਿ ਮਿਡਲ ਈਸਟ ਵਿਚ ਬਦਲੇ ਹਾਲਾਤ ਨੂੰ ਦੇਖਦੇ ਹੋਏ ਪੱਛਮ ਵੱਲੋਂ ਆਉਣ ਵਾਲੀਆਂ ਕੁਝ ਕੌਮਾਂਤਰੀ ਉਡਾਣਾਂ ਵਿਚ ਦੇਰੀ ਹੋ ਸਕਦੀ ਹੈ ਜਾਂ ਆਪਰੇਸ਼ਨਲ ਬਦਲਾਅ ਹੋ ਸਕਦੇ ਹਨ। ਯਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਏਅਰਪੋਰਟ ਜਾਣ ਤੋਂ ਪਹਿਲਾਂ ਆਪਣੀ ਆਪਣੀ ਏਅਰਲਾਈਨ ਨਾਲ ਤਾਜ਼ਾ ਅੱਪਡੇਟ ਕਰ ਲੈਣ ਅਤੇ ਜੇਕਰ ਜ਼ਰੂਰੀ ਹੋਵੇ, ਤਾਂ ਏਅਰਲਾਈਨਜ਼ ਦੇ ਦੱਸੇ ਗਏ ਦੂਜੇ ਰਸਤਿਆਂ ਜਾਂ ਕਨੇਕਸ਼ਨ ਉਤੇ ਵਿਚਾਰ ਕਰਨ। ਬਾਕੀ ਸਾਰੀਆਂ ਫਲਾਈਟਾਂ ਸ਼ਡਿਊਲ ਦੇ ਹਿਸਾਬ ਨਾਲ ਚਲ ਰਹੀਆਂ ਹਨ।

Spread the love