ਨਵੀਂ ਦਿੱਲੀ, 3 ਅਪ੍ਰੈਲ :

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਡਿਪਟੀ ਲੀਡਰ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ ਸਾਹਮਣੇ ਆਇਆ ਸੀ। ਇਸ ਉਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨੁਰਾਗ ਟਾਂਡਾ ਨੇ ਰਾਘਵ ਚੱਢਾ ਉਤੇ ਪਲਟਵਾਰ ਕੀਤਾ ਹੈ। ਅਨੁਰਾਗ ਟਾਂਡਾ ਨੇ ਕਿਹਾ ਕਿ ਕੁਝ ਸਾਲ ਤੋਂ ਤੁਸੀਂ ਡਰ ਗਏ ਹੋ ਰਾਘਵ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਮੋਦੀ ਦੇ ਖਿਲਾਫ਼ ਬੋਲਣ ਤੋਂ ਘਬਰਾਉਂਦੇ ਹਨ। ਕੋਈ ਮੋਦੀ ਤੋਂ ਡਰ ਜਾਵੇ, ਤਾਂ ਦੇਸ਼ ਲਈ ਕੀ ਲੜੇਗਾ। ਦੇਸ਼ ਦੇ ਅਸਲੀ ਮੁੱਦਿਆਂ ‘ਤੇ ਬੋਲਣ ਤੋਂ ਘਬਰਾਉਂਦੇ ਹੋ। ਉਨ੍ਹਾਂ ਕਿਹਾ, ਅਸੀਂ ਕੇਜਰੀਵਾਲ ਦੇ ਸਿਪਾਹੀ ਹਾਂ। ਨਿਡਰਤਾ ਪਹਿਲੀ ਪਛਾਣ ਹੈ ਸਾਡੀ। ਜੇ ਕੋਈ ਮੋਦੀ ਤੋਂ ਡਰ ਜਾਵੇ ਤਾਂ ਉਹ ਦੇਸ਼ ਲਈ ਕੀ ਲੜੇਗਾ? ਸੰਸਦ ਵਿੱਚ ਪਾਰਟੀ ਨੂੰ ਬੋਲਣ ਲਈ ਥੋੜਾ ਜਿਹਾ ਸਮਾਂ ਮਿਲਦਾ ਹੈ। ਉਸ ਵਿੱਚ ਜਾਂ ਤਾਂ ਦੇਸ਼ ਬਚਾਓ ਦਾ ਸੰਘਰਸ਼ ਕਰ ਸਕਦੇ ਹਾਂ ਜਾਂ ਏਅਰਪੋਰਟ ਕੈਂਟੀਨ ਵਿੱਚ ਸਮੋਸੇ ਸਸਤਾ ਕਰਵਾਉਣ ਦਾ। ਗੁਜਰਾਤ ਵਿੱਚ ਸਾਡੇ ਸੈਂਕੜੇ ਵਰਕਰਾਂ ਨੂੰ ਬੀਜੇਪੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਲਿਆ, ਕੀ ਸਾਂਸਦ ਸਾਹਿਬ ਸਦਨ ਵਿੱਚ ਕੁਝ ਬੋਲੇ? ਪੱਛਮੀ ਬੰਗਾਲ ਵਿੱਚ ਵੋਟ ਦਾ ਅਧਿਕਾਰ ਖੌਹਿਆ ਜਾ ਰਿਹਾ ਹੈ। ਸਦਨ ਦੀ ਪ੍ਰਸਤਾਵ ਆਇਆ ਸੀ.ਈ.ਸੀ. ਦੇ ਵਿਰੁੱਧ ਤਾਂ ਭਾਈ ਸਾਹਿਬ ਨੇ ਸਾਈਨ ਕਰਨ ਤੋਂ ਮਨਾ ਕਰ ਦਿੱਤਾ, ਪਾਰਟੀ ਨੇ ਸਦਨ ਚੋਂ ਵਾਕਆਊਟ ਕਰ ਦਿੱਤਾ ਤਾਂ ਮੋਦੀ ਜੀ ਦੀ ਹਾਜ਼ਰੀ ਲਗਾਉਣ ਲਈ ਬੈਠੇ ਰਹਿੰਦੇ ਨੇ….ਪਿਛਲੇ ਕੁਝ ਸਾਲਾਂ ਤੋਂ ਤੁਸੀਂ ਡਰ ਗਏ ਹੋ ਰਾਘਵ। ਮੋਦੀ ਦੇ ਸਾਹਮਣੇ ਬੋਲਣ ਤੋਂ ਘਬਰਾਉਂਦੇ  ਹੋ। ਦੇਸ਼ ਦੇ ਅਸਲ ਮੁੱਦਿਆਂ ‘ਤੇ ਬੋਲਣ ਤੋਂ  ਤੋਂ ਘਬਰਾਉਂਦੇ  ਹੋ।

Spread the love