ਗੁਰਦਾਸਪੁਰ, 25 ਫਰਵਰੀ :

ਗੁਰਦਾਸਪੁਰ ਵਿਚ ਏਐਸਆਈ ਅਤੇ ਹੋਮਗਾਰਡ ਜਵਾਨ ਦੇ ਕਤਲ ਮਾਮਲੇ ਵਿਚ ਇਕ ਮੁਲਜ਼ਮ ਨੂੰ ਪੁਲਿਸ ਨੇ ਮੁਕਾਬਲੇ ਵਿਚ ਮੌਤ ਹੋ ਗਈ। ਇਹ ਮੁਕਾਬਲਾ ਪੁਰਾਣਾ ਸ਼ਾਲਾ ਖੇਤਰ ਵਿਚ ਹੋਇਆ ਹੈ। ਪੁਲਿਸ ਜਦੋਂ ਅੱਜ ਮੁਲਜ਼ਮ ਨੂੰ ਫੜ੍ਹਨ ਲਈ ਗਈ ਤਾਂ, ਉਸ ਵੱਲੋਂ ਫਾਈਰਿੰਗ ਕੀਤੀ ਗਈ। ਇਸ ਮੁਕਾਬਲੇ ਵਿਚ ਮੁਲਜ਼ਮ ਰਣਜੀਤ ਸਿੰਘ ਦੀ ਮੌਤ ਹੋ ਗਈ।

ਗੋਲੀ ਲੱਗਣ ਦੇ ਬਾਅਦ ਰਣਜੀਤ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਆਦੀਆਂ ਪੁਲਿਸ ਚੌਂਕੀ ਵਿਚ ਹੋਮਗਾਰਦ ਦੇ ਜਵਾਨ ਅਸ਼ੋਕ ਕੁਮਾਰ ਅਤੇ ਏਐਸਆਈ ਗੁਰਨਾਮ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Spread the love