ਸ੍ਰੀ ਕੀਰਤਪੁਰ ਸਾਹਿਬ, 03 ਦਸੰਬਰ

ਅਦਾਕਾਰਾ ਕੰਗਨਾ ਰਣੌਤ ਜਦੋਂ ਹਿਮਾਚਲ ਤੋਂ ਕੀਰਤਪੁਰ ਸਾਹਿਬ ਵੱਲ ਆ ਰਹੀ ਸੀ ਤਾਂ ਕਿਸਾਨਾਂ ਨੂੰ ਇਸਦੀ ਭਿਣਕ ਲੱਗਦਿਆਂ ਹੀ ਉਸ ਦੀ ਦੀ ਗੱਡੀ ਨੂੰ ਘੇਰ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ।

ਕੰਗਨਾ ਨੂੰ ਘੇਰਨ ਤੋਂ ਬਾਅਦ ਗੱਡੀ ਨੂੰ ਘੇਰਿਆ ਤੇ ਮੰਗ ਕੀਤੀ ਕਿ ਜਿੰਨਾ ਸਮਾਂ ਉਹ ਕਿਸਾਨ ਬੀਬੀਆਂ ਤੋਂ ਮੁਆਫੀ ਨਹੀਂ ਮੰਗਦੀ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ।ਦੱਸ ਦੇਈਏ ਕਿ ਕੀਰਤਪੁਰ ਸਾਹਿਬ ‘ਚ ਕੰਗਨਾ ਨੇ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ।ਤੇ ਉਸਦਾ ਕਾਫਲਾ ਅੱਗੇ ਵੱਧ ਗਿਆ ਹੈ।

Spread the love