ਨਵੀਂ ਦਿੱਲੀ, 3 ਮਾਰਚ :

ਰਾਜ ਸਭਾ ਦੀ ਹੋਣ ਵਾਲੀ ਚੋਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਤੋਂ ਰਾਜ ਸਭਾ ਲਈ ਸੰਜੇ ਭਾਟੀਆ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਹਰਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਭਾਜਪਾ ਨੇ ਬਿਹਾਰ ਤੋਂ ਨਿਤਿਨ ਨਵੀਨ, ਸ਼ਿਵੇਸ਼ ਕੁਮਾਰ, ਅਸਾਮ ਤੋਂ ਤੇਰਾਸ਼ ਗੋਵਾਲਾ ਤੇ ਜੋਗੇਨ ਮੋਹਨ, ਛੱਤੀਸਗੜ੍ਹ ਤੋਂ ਸ੍ਰੀਮਤੀ ਲਕਸ਼ਮੀ ਵਰਮਾ, ਉੜੀਸਾ ਤੋਂ ਮਨਮੋਹਨ ਮਾਮਲ ਅਤੇ ਸੁਜੀਤ ਕੁਮਾਰ ਅਤੇ ਪੱਛਮੀ ਬੰਗਾਲ ਤੋਂ ਰਾਹੁਲ ਸਿਨਹਾ ਨੂੰ ਉਮੀਦਵਾਰ ਬਣਾਇਆ ਹੈ।

Spread the love