Breaking News
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ

ਅਮਰੀਕਾ ਦੇ ਹਸਪਤਾਲ ‘ਚ ਗੋਲੀਬਾਰੀ,ਤਿੰਨ ਲੋਕਾਂ ਦੀ ਮੌਤ

ਅਮਰੀਕਾ ਦੇ ਓਕਲਾਹੋਮਾ ਸੂਬੇ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ।

ਇੱਥੋਂ ਦੇ ਟੋਲਸਾ ਸ਼ਹਿਰ ਦੇ ਸੇਂਟ ਫਰਾਂਸਿਸ ਹਸਪਤਾਲ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋ ਗਏ ਹਨ।

ਜਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹੈ।

ਟੋਲਸਾ ਦੇ ਉਪ ਪੁਲਿਸ ਮੁਖੀ ਜੋਨਾਥਨ ਬਰੂਕਸ ਨੇ ਹਮਲਾਵਰ ਸਮੇਤ ਪੰਜ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਆਪਣੀ ਹੀ ਬੰਦੂਕ ਨਾਲ ਗੋਲੀ ਚਲਾਈ, ਫਿਲਹਾਲ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ।

ਹਮਲਾਵਰ ਨੇ ਗੋਲੀਬਾਰੀ ਦੌਰਾਨ ਬੰਦੂਕ ਅਤੇ ਰਾਈਫਲ ਦੀ ਵਰਤੋਂ ਕੀਤੀ। ਘਟਨਾ ਤੋਂ ਬਾਅਦ ਸੇਂਟ ਫਰਾਂਸਿਸ ਹਸਪਤਾਲ ਦੀ ਨੈਟਲੀ ਬਿਲਡਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ।

ਡਿਪਟੀ ਚੀਫ਼ ਬਰੂਕਸ ਨੇ ਦੱਸਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਦੇ 3 ਮਿੰਟ ਦੇ ਅੰਦਰ ਪੁਲਿਸ ਮੌਕੇ ‘ਤੇ ਪਹੁੰਚ ਗਈ।

ਉਨ੍ਹਾਂ ਨੇ ਇਮਾਰਤ ‘ਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਉਹ ਦੂਜੀ ਮੰਜ਼ਿਲ ‘ਤੇ ਪਹੁੰਚ ਗਏ।

ਘਟਨਾ ਸਮੇਂ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਇਡਨ ਨੂੰ ਟੋਲਸਾ ਵਿੱਚ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ ਹੈ।

ਜ਼ਖਮੀਆਂ ਦੀ ਮਦਦ ਲਈ ਰਾਜ ਅਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ।

ਕੈਨੇਡਾ ‘ਚ ਦਾਖਲ ਹੋਣ ਵਾਲਿਆਂ ਲਈ ਨਿਯਮਾਂ ਦੀ ਮਿਆਦ 30 ਜੂਨ ਤੱਕ ਵਧੀ

ਕੈਨੇਡਾ ‘ਚ ਦਾਖਲ ਹੋਣ ਵਾਲਿਆਂ ਲਈ ਨਿਯਮਾਂ ਦੀ ਮਿਆਦ 30 ਜੂਨ ਤੱਕ ਵਧੀ

ਕੈਨੇਡਾ ‘ਚ ਦਾਖਲ ਹੋਣ ਤੋਂ ਪਹਿਲਾਂ ArriveCAN aap ‘ਤੇ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ 

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਨਹੀਂ ਆ ਸਕਦੇ ਕੈਨੇਡਾ 

ਪੂਰੀ ਤਰਾਂ ਵੈਕਸੀਨੇਟਡ ਯਾਤਰੀਆਂ ਲਈ ਨੈਗੇਟਿਵ ਟੈਸਟ ਰਿਪੋਰਟ ਜ਼ਰੂਰੀ ਨਹੀਂ 

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਨਹੀਂ ਆ ਸਕਦੇ ਕੈਨੇਡਾ 

 

ਬ੍ਰਿਟਿਸ਼ ਕੋਲੰਬੀਆ ‘ਚ ਅਗਲੇ ਸਾਲ ਤੋਂ 2.5 ਗ੍ਰਾਮ ਤੱਕ ਡਰਗਜ਼ ਰੱਖਣਾ ਹੋਵੇਗਾ ਗ਼ੈਰ ਅਪਰਾਧਕ

ਬ੍ਰਿਟਿਸ਼ ਕੋਲੰਬੀਆ ‘ਚ ਅਗਲੇ ਸਾਲ ਤੋਂ 2.5 ਗ੍ਰਾਮ ਤੱਕ ਡਰਗਜ਼ ਰੱਖਣਾ ਹੋਵੇਗਾ ਗ਼ੈਰ ਅਪਰਾਧਕ

ਬਾਲਗ 2.5 ਗ੍ਰਾਮ ਤੱਕ ਰੱਖ ਸਕਣਗੇ ਡਰਗਜ਼ – 4 ਕਿਸਮ ਦੀਆਂ ਡਰਗਜ਼  ਨੂੰ ਮਨਜ਼ੂਰੀ 

ਸੂਬਾ ਸਰਕਾਰ ਨੇ ਕੀਤੀ ਸੀ 4.5 ਗ੍ਰਾਮ ਤੱਕ ਡਰਗਜ਼ ਰੱਖਣ ਦੀ ਮੰਗ 

ਪਿਛਲੇ ਸਾਲ ਨਵੰਬਰ ‘ਚ ਸੂਬਾ ਸਰਕਾਰ ਨੇ ਦਿੱਤੀ ਸੀ ਫੈਡਰਲ ਸਰਕਾਰ ਨੂੰ ਅਰਜ਼ੀ 

 

ਫੁੱਲ ਚੁੱਗਣ ਵੇਲੇ ਧਾਹਾਂ ਮਾਰ ਰੋਈ ਮਾਂ – ਮੇਰਾ ਪੁੱਤ ਕਿਉਂ ਮਾਰਤਾ
ਮੂਸੇਵਾਲਾ ਕਤਲਕਾਂਡ ‘ਚ ਨਵਾਂ ਮੋੜ – ਕੀ ਬੋਲਿਆ ਲਾਰੈਂਸ ਬਿਸ਼ਨੋਈ

ਲਾਰੈਂਸ ਬਿਸ਼ਨੋਈ ਨੇ ਪੰਜਾਬ ਹਰਿਆਣਾ ਹਾਈਕੋਰਟ ‘ਚ ਪਾਈ ਪਟੀਸ਼ਨ 

ਪੰਜਾਬ ਆਉਣ ਤੋਂ ਡਰ ਰਿਹਾ ਹੈ ਲਾਰੈਂਸ ਬਿਸ਼ਨੋਈ

ਲਾਰੈਂਸ ਬਿਸ਼ਨੋਈ ਨੂੰ ਸਤਾ ਰਿਹਾ ਐਨਕਾਊਂਟਰ ਦਾ ਡਰ 

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੀਤੀ ਜਾਵੇ ਪੁੱਛਗਿੱਛ : ਬਿਸ਼ਨੋਈ

 

ਫਿਲੌਰ ‘ਚ ਬਦਮਾਸ਼ਾਂ ਨੇ ਹਾਈਜੈਕ ਕਰਕੇ PRTC ਬੱਸ ‘ਚ ਕੀਤੀ ਲੁੱਟ-ਖੋਹ

ਫਿਲੌਰ ਵਿੱਖੇ ਸਵਾਰਿਆਂ ਦੇ ਨਾਲ ਭਰੀ ਬੱਸ ਨੂੰ ਹਾਈਜੈਕ ਕੀਤਾ ਗਿਆ ਹੈ। 

ਕੁਝ ਲੁਟੇਰਿਆਂ ਦੇ ਵਲੋਂ ਸਵਾਰੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਪੀ.ਆਰ.ਟੀ.ਸੀ ਦੀ ਬੱਸ ਸੀ ਜੋ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ। 

ਦਸਿਆ ਜਾ ਰਿਹਾ ਹੈ ਕਿ ਸਕੂਟਰ ਤੇ 2 ਬਦਮਾਸ਼ ਆਏ ਤੇ ਉਹਨਾਂ ਨੇ ਬੰਦੂਕ ਦੀ ਨੋਕ ਦੇ ਉੱਤੇ ਸਵਾਰੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਦਸਣਯੋਗ ਹੈ ਕਿ ਸਵਾਰੀਆਂ ਨੂੰ ਲੁਟਿਆ ਵੀ ਗਿਆ ਤੇ ਡਰਾਇਆ ਵੀ ਗਿਆ ਅਤੇ ਥਮਕਾਇਆ ਵੀ ਗਿਆ ਹੈ। 

ਇਸ ਤਸਵੀਰ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦੈ – ਪ੍ਰਮਾਤਮਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
5911 ਟਰੈਕਟਰ ’ਤੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਸ਼ੁਰੂ
ਪ੍ਰਸਿਧ ਗਾਇਕ ਸਿੱਧੂ ਮੂਸੇਵਾਲਾ ਦਾ ਕੀਤਾ ਗਿਆ ਸੰਸਕਾਰ , ਹੋਈ ਅੰਤਿਮ ਅਰਦਾਸ

Category : ਖੇਤੀ-ਬਾੜੀ