ਚੰਡੀਗੜ੍ਹ, 7 ਮਾਰਚ :

ਸੰਘ ਲੋਕ ਸੇਵਾ ਕਮਿਸ਼ਨ (UPSC) ਵਿੱਲੋਂ ਸਿਵਿਲ ਸੇਵਾ ਪ੍ਰੀਖਿਆ ਦਾ ਫਾਈਨਲ ਨਤੀਜਾ ਐਲਾਨਿਆ ਗਿਆ ਹੈ। UPSC ਵੱਲੋਂ ਐਲਾਨੇ ਗਏ ਨਤੀਜੇ ਵਿਚ ਪੰਜਾਬ ਦੇ ਕਈ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਪਾਸ ਕੀਤੀ ਗਈ ਹੈ। UPSC ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ‘UPSC ਪ੍ਰੀਖਿਆ ਪਾਸ ਕਰਨ ਵਾਲੇ ਦੇਸ਼ ਦੇ ਸਾਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ! ਇਹ ਤੁਹਾਡੀ ਅਣਥੱਕ ਮਿਹਨਤ, ਲਗਨ ਅਤੇ ਦੇਸ਼ ਦੀ ਸੇਵਾ ਕਰਨ ਦੇ ਜਜ਼ਬੇ ਦਾ ਨਤੀਜਾ ਹੈ। ਖ਼ਾਸ ਤੌਰ ‘ਤੇ, ਪੰਜਾਬ ਦੇ ਸਾਡੇ ਹੋਣਹਾਰ ਨੌਜਵਾਨਾਂ ਨੇ ਜਿਸ ਤਰ੍ਹਾਂ ਸ਼ਾਨਦਾਰ ਮੱਲਾਂ ਮਾਰੀਆਂ ਹਨ, ਉਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸਫ਼ਲ ਹੋਣ ਵਾਲੇ ਉਮੀਦਵਾਰਾਂ ਵਿੱਚੋਂ ਪ੍ਰਮੁੱਖ ਹਨ, ਸਿਮਰਨਦੀਪ ਕੌਰ (ਪਟਿਆਲਾ), ਰਸਨੀਤ ਕੌਰ (ਪਟਿਆਲਾ), ਕ੍ਰਿਤਿਕਾ ਚੌਧਰੀ (ਬਲਾਚੌਰ/ਮੁਹਾਲੀ, ਪੁੱਤਰੀ ਇੰਸਪੈਕਟਰ ਰਾਜੀਵ ਕੁਮਾਰ), ਮਨਪ੍ਰੀਤ ਕੌਰ (ਪਿੰਡ ਧਲੇਵਾਂ, ਮਾਨਸਾ, ਪੁੱਤਰੀ ਸ. ਸੁਖਦੇਵ ਸਿੰਘ), ਆਕ੍ਰਿਤੀ ਸਿੰਗਲਾ (ਪੁੱਤਰੀ ਸ੍ਰੀ ਪਵਨ ਸਿੰਗਲਾ) ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ, ‘ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਇੱਕ ਇਮਾਨਦਾਰ ਅਫ਼ਸਰ ਵਜੋਂ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰੋਗੇ ਅਤੇ ਮੁੜ ਤੋਂ ‘ਰੰਗਲਾ ਪੰਜਾਬ’ ਸਿਰਜਣ ਵਿੱਚ ਆਪਣਾ ਬਣਦਾ ਅਹਿਮ ਯੋਗਦਾਨ ਪਾਓਗੇ। ਤਰੱਕੀ ਕਰੋ, ਖੁਸ਼ ਰਹੋ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖੇ!

Spread the love