ਨਵੀਂ ਦਿੱਲੀ, 14 ਮਾਰਚ :

NSA ਲਗਾ ਕੇ ਹਿਰਾਸਤ ’ਚ ਲਏ ਗਏ ਲੱਦਾਖ ਦੇ ਐਕਿਟਵਿਸਟ ਸੋਨਮ ਵਾਂਗਚੂਕ ਨੂੰ ਸਰਕਾਰ ਨੇ ਤੁਰੰਤ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਗ੍ਰਹਿ ਵਿਭਾਗ ਨੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਗ੍ਰਹਿ ਵਿਭਾਗ ਨੇ ਕਿਹਾ ਕਿ ਸਰਕਾਰ ਲੱਦਾਖ ਵਿਚ ਸ਼ਾਂਤੀ, ਸਥਿਰਤਾ ਅਤੇ ਆਪਸੀ ਵਿਸ਼ਵਾਸ ਦਾ ਵਾਤਾਵਰਣ ਬਣਾਈ ਰੱਖਣ ਲਈ ਵਚਨਬੱਧ ਹੈ। ਸਭ ਨਾਲ ਸਾਰਥਿਕ ਗੱਲਬਾਤ ਹੋ ਸਕੇ, ਇਸ ਮਕਸਦ ਨਾਲ ਉਚਿਤ ਵਿਚਾਰ ਚਰਚਾ ਦੇ ਬਾਅਦ, ਸਰਕਾਰ ਨੇ ਸੋਨਮ ਵਾਂਗਚੂਕ ਦੀ ਹਿਰਾਸਤ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 26 ਸਤੰਬਰ 2025 ਨੁੰ ਸੋਨਮ ਵਾਂਗਚੂਕ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਨ੍ਹਾਂ ਉਤੇ NSA ਲਗਾਇਆ ਗਿਆ ਸੀ।

Spread the love