ਐੱਸ ਏ ਐੱਸ ਨਗਰ17ਮਾਰਚ; ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦੇਸ਼ਾਂ ਤੋਂ ਵਿੱਦਿਆ ਪ੍ਰਾਪਤ ਵਿਦਿਆਰਥੀਆਂ ਨੂੰ ਬੋਰਡ ਅਧੀਨ ਅਗਲੇਰੀ ਵਿਦਿਆ ਲੈਣ ਲਈ ਉਚੇਚਾ ਸਮਾਨਤਾ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਅਪ੍ਰੈਲ, 2026ਤੋਂ ਬੰਦ ਕਰਨ ਦਾ ਫੈਸਲਾ ਲਿਆ ਹੈ। ਬੋਰਡ ਦੇ ਇਸ ਕਦਮ ਨਾਲ ਵਿਦੇਸ਼ੀ ਧਰਤੀ ਤੋਂ ਪਰਤ ਕੇ ਪੰਜਾਬ ਵਿੱਚ ਅੱਗੋਂ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਹੁਣUGCਵੱਲੋਂ ਜਾਰੀ ਸਮਾਨਤਾ ਸਰਟੀਫਿਕੇਟ ਵਿਖਾ ਕੇ ਹੀ ਅਦਾਰਿਆਂ ਵਿੱਚ ਸਿੱਧਾ ਦਾਖਲਾ ਲੈ ਸਕਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ.ਅਮਰਪਾਲ ਸਿੰਘ, ਆਈ.ਏ.ਐਸ.(ਰਿਟਾ:) ਨੇ ਅੱਜ ਇਥੇ ਦੱਸਿਆ ਕਿ ਵਿਦਿਆਰਥੀਆਂ ਨੂੰ ਅਗਲੇਰੀ ਵਿੱਦਿਆ ਦੇਣ ਲਈ ਦਾਖਲਾ ਪ੍ਰਕਿਰਿਆ ਅਧੀਨ ਕੇਂਦਰ ਸਰਕਾਰ ਦੇ ਅਦਾਰਿਆਂ ਵੱਲੋਂ ਸਮਾਨਤਾ ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਸੂਬਾਈ ਪੱਧਰ ਤੇ ਸਮਾਨਤਾ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਵਿਦਿਆਰਥੀ ਦੀ ਉਮੀਦਵਾਰੀ ਦੀ ਦੂਹਰੀ ਜਾਂਚ ਕਰਨ ਲਈ ਕੀਤੀ ਜਾਂਦੀ ਸੀ ਪਰ ਇਸ ਨਾਲ ਵਿਦਿਆਰਥੀ ਨੂੰ ਲੰਬੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਦਾ ਸੀ। ਬੋਰਡ ਵੱਲੋਂ ਫਰਵਰੀ, 2026 ਵਿੱਚ ਆਪਣੀ ਮੀਟਿੰਗ ਦੌਰਾਨ ਦੂਹਰੇ ਸਮਾਨਤਾ ਪੱਤਰ ਦੀ ਪ੍ਰਕਿਰਿਆ ਨਵੇਂ ਅਕਾਦਮਿਕ ਵਰ੍ਹੇ ਤੋਂ ਬੰਦ ਕਰਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ ਹੈ।

Spread the love