ਨਵੀਂ ਦਿੱਲੀ, 19 ਜਨਵਰੀ

ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਬਾਅਦ ਗੋਆ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।

ਪਾਰਟੀ ਨੇ ਗੋਆ ‘ਚ ਅਮਿਤ ਪਾਲੇਕਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ । ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।

ਅਮਿਤ ਪੇਸ਼ੇ ਤੋਂ ਵਕੀਲ ਹੈ, ਪਰ ਸਮਾਜਿਕ ਕੰਮਾਂ ਵਿੱਚ ਕਾਫੀ ਸਰਗਰਮ ਰਹਿੰਦਾ ਹੈ। ਇਹੀ ਕਾਰਨ ਹੈ ਕਿ ਗੋਆ ‘ਚ ਲੋਕ ਉਸ ਨੂੰ ਪਸੰਦ ਕਰਦੇ ਹਨ। ਉਹ ਲੋੜਵੰਦ ਲੋਕਾਂ ਦੀ ਮਦਦ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਉਹ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਕਈ ਵਾਰ ਆਵਾਜ਼ ਉਠਾ ਚੁੱਕੇ ਹਨ।

ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਅਮਿਤ ਪਾਲੇਕਰ ਦੇ ਨਾਂ ਦਾ ਐਲਾਨ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ, ‘ਗੋਆ ਦੇ ਲੋਕ ਮੌਜੂਦਾ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਲੀਡਰਾਂ ਤੋਂ ਥੱਕ ਗਏ। ਉਹ ਸੱਤਾ ਵਿੱਚ ਰਹਿ ਕੇ ਪੈਸਾ ਕਮਾਉਂਦੇ ਹਨ ਅਤੇ ਫਿਰ ਉਸ ਪੈਸੇ ਨਾਲ ਸੱਤਾ ਵਿੱਚ ਆਉਂਦੇ ਹਨ। ਗੋਆ ਦੇ ਲੋਕ ਬਦਲਾਅ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕੋਲ ਵਿਕਲਪ ਨਹੀਂ ਸਨ ਪਰ ਹੁਣ ਆਮ ਆਦਮੀ ਪਾਰਟੀ ਆ ਗਈ ਹੈ।

ਕੇਜਰੀਵਾਲ ਨੇ ਕਿਹਾ, ‘ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ। ਅਸੀਂ ਬਹੁਤ ਸਾਰੇ ਆਮ ਗੋਆ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ ਜਿਨ੍ਹਾਂ ਨੇ ਕਦੇ ਚੋਣ ਨਹੀਂ ਲੜੀ। ਅਸੀਂ ਗੋਆ ਨੂੰ ਇੱਕ ਅਜਿਹਾ ਚਿਹਰਾ ਦੇ ਰਹੇ ਹਾਂ ਜਿਸ ਦੇ ਦਿਲ ਵਿੱਚ ਗੋਆ ਵੱਸਦਾ ਹੈ। ਜਿਸਦਾ ਦਿਲ ਗੋਆ ਲਈ ਧੜਕਦਾ ਹੈ, ਜੋ ਗੋਆ ਲਈ ਆਪਣੀ ਜਾਨ ਦੇ ਸਕਦਾ ਹੈ। ਉਹ ਹਰ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇਗਾ। ਉੱਤਰੀ ਗੋਆ ਜਾਂ ਦੱਖਣੀ ਗੋਆ ਦੇ ਲੋਕ ਭਾਵੇਂ ਉਹ ਕਿਸੇ ਵੀ ਜਾਤ ਜਾਂ ਕਿਸੇ ਵੀ ਧਰਮ ਦੇ ਹੋਣ। ਉਹ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ, ਜਿਸ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ।

Spread the love