ਚੰਡੀਗੜ੍ਹ, 9 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਹਰਿਆਣਾ ਸਰਕਾਰ ਵੱਲੋਂ ਦੋ ਆਈ ਏ ਐਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ ਮੁਅੱਤਲ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਆਈ ਏ ਐਸ ਅਧਿਕਾਰੀ ਰਾਮ ਕੁਮਾਰ ਸਿੰਘ ਵਿਸ਼ੇਸ਼ ਸਕੱਤਰ, ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਅਤੇ ਵਧੀਕ ਸੀ ਈ ਓ ਪੰਚਕੂਲਾ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਿਟੀ, ਪੰਚਕੂਲਾ ਅਤੇ ਪ੍ਰਦੀਪ ਕੁਮਾਰ -1 ਜੋ ਡਾਇਰੈਕਟਰ,ਸਟੇਟ ਟ੍ਰਾਂਸਪੋਰਟ ਅਤੇ ਵਿਸ਼ੇਸ਼ ਸਕੱਤਰ, ਟਰਾਂਸਪੋਟ ਨੂੰ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੀ ਮਿਆਦ ਦੌਰਾਨ ਅਧਿਕਾਰੀਆਂ ਦਾ ਹੈਡਕੁਆਟਰ ਮੁੱਖ ਸਕੱਤਰ ਹਰਿਆਣਾ ਸਰਕਾਰ (ਸਰਵਿਸਿਜ਼-1 ਸ਼ਾਖਾ ਵਿੱਚ) ਦਾ ਦਫ਼ਤਰ ਹੋਵੇਗਾ।  ਦੱਸਿਆ ਜਾ ਰਿਹਾ ਹੈ ਦੋਵੇਂ ਮੁਅੱਤਲੀਆਂ IDFC ਫਸਟ ਅਤੇ AU ਸਮਾਨ ਫਾਈਨਾਂਸ ਬੈਂਕ ਘੁਟਾਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਸਬੰਧ ਵਿੱਚ ਹੋਈਆਂ ਹਨ।

Spread the love