ਸ਼ਿਮਲਾ, 31 ਮਾਰਚ :

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੂਬੇ ਤੋਂ ਬਾਹਰਲੀਆਂ ਗੱਡੀਆਂ ਉਤੇ ਲਗਾਇਆ ਜਾਂਦੇ ਐਂਟਰੀ ਟੈਕਸ ਵਿਚ ਭਾਰੀ ਵਾਧਾ ਕੀਤਾ ਗਿਆ ਸੀ, ਜਿਸ ਨੂੰ ਹੁਣ ਵਾਪਸ ਲੈ ਲਿਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜ ਸੀਟਰ ਤੋਂ 6 ਤੋਂ 12 ਸੀਟਾਂ ਵਾਲੇ ਵਾਹਨਾਂ ਉਤੇ ਵਧਾਇਆ ਗਿਆ ਐਂਟਰੀ ਟੈਕਸ ਵਾਪਸ ਲੈ ਲਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿਚ ਕਿਹਾ ਕਿ ਹੁਣ ਪਹਿਲਾਂ ਦੀ ਤਰ੍ਹਾਂ ਪੰਜ ਸੀਟਾਂ ਵਾਲੇ ਵਾਹਨਾਂ ਤੋਂ 70 ਰੁਪਏ ਅਤੇ 6 ਤੋਂ 12 ਸੀਟਾਂ ਵਾਲਾ ਵਾਹਨਾਂ ਤੋਂ 110 ਰੁਪਏ ਹੀ ਐਂਟਰੀ ਟੈਕਸ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਹਿਮਾਚਲ ਸਰਕਾਰ ਨੇ 5 ਸੀਟਾਂ ਵਾਲੇ ਵਾਹਨਾਂ ਉਤੇ ਐਂਟਰੀ ਟੇਕਸ 70 ਤੋਂ ਵਧਾ ਕੇ 170 ਰੁਪਏ ਅਤੇ 6 ਤੋਂ 12 ਸੀਟਾਂ ਵਾਲੇ ਵਾਹਨਾਂ ਉਤੇ 110 ਤੋਂ ਵਧਾ ਕੇ 130 ਰੁਪਏ ਕੀਤਾ ਸੀ। ਇਸ ਫੈਸਲਾ ਦਾ ਪੰਜਾਬ ਅਤੇ ਹਰਿਆਣਾ ਵਿਚ ਵੱਡਾ ਵਿਰੋਧ ਕੀਤਾ ਗਿਆ ਸੀ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿਧਾਇਕਾਂ ਵੱਲੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਮੁੱਦਾ ਚੁੱਕਿਆ ਗਿਆ ਸੀ।

Spread the love