ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਦਫ਼ਤਰ ਪੰਜਾਬ ਫਾਰਮੇਸੀ ਕੌਂਸਲ, ਐਸ.ਏ.ਐਸ ਨਗਰ (ਮੋਹਾਲੀ) ਦੀ ਜਨਰਲ ਬਾਡੀ ਮੀਟਿੰਗ ਸ੍ਰੀ ਸੁਸ਼ੀਲ ਕੁਮਾਰ ਬਾਂਸਲ, ਪ੍ਰਧਾਨ, ਪੰਜਾਬ ਫਾਰਮੇਸੀ ਕੌਂਸਲ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਕੌਂਸਲ ਨਾਲ ਸੰਬੰਧਤ ਵੱਖ-ਵੱਖ ਮਾਮਲਿਆਂ ਸਬੰਧੀ ਅਤੇ ਸੂਬੇ ਦੇ ਫਾਰਮਾਸਿਸਟਾਂ ਅਤੇ ਫਾਰਮੇਸੀ ਪੇਸ਼ੇ ਦੀ ਭਲਾਈ ਸਬੰਧੀ ਚਰਚਾ ਕੀਤੀ ਗਈ I

ਮੀਟਿੰਗ ਵਿੱਚ ਫਾਰਮੇਸੀ ਕੌਂਸਲ ਆਫ਼ ਇੰਡੀਆ- ਫਾਰਮੇਸੀ ਪ੍ਰੈਕਟਿਸ ਰੈਗੂਲੇਸ਼ਨ 2015, ਜਨ ਵਿਸ਼ਵਾਸ ਐਕਟ 2023 ਅਤੇ ਹੋਰ ਕਈ ਵਿਸ਼ਿਆਂ ਤੇ ਚਰਚਾ ਕੀਤੀ ਗਈ, ਜਿਸ ਨਾਲ ਸੂਬੇ ਦੇ ਫਾਰਮੇਸੀ ਪੇਸ਼ੇ ਵਿੱਚ ਵਧੇਰੇ ਸੁਧਾਰ ਆਵੇ ਅਤੇ ਨਾਲ ਹੀ ਫਾਰਮਾਸਿਸਟਾਂ ਨੂੰ ਰਜਿਸਟਰੇਸ਼ਨ ਲਈ ਅਪਲਾਈ ਕਰਨ ਵਿੱਚ ਅਤੇ ਰਜਿਸਟਰੇਸ਼ਨ ਨਾਲ ਸੰਬੰਧਤ ਹੋਰ ਸੇਵਾਵਾਂ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ I

ਇਸ ਮੀਟਿੰਗ ਵਿੱਚ ਸ੍ਰੀ ਤਜਿੰਦਰ ਪਾਲ ਸਿੰਘ, ਮੀਤ-ਪ੍ਰਧਾਨ, ਡਾ. ਪ੍ਰੀਤੀ ਪੱਡਾ, ਰਜਿਸਟਰਾਰ, ਸ੍ਰੀ ਪੰਕਜ ਸਰੀਨ, ਰਾਜ ਸਰਕਾਰ ਵਿਸ਼ਲੇਸ਼ਕ, ਫੂਡ ਲੈਬੋਰਟਰੀ, ਪੰਜਾਬ ਅਤੇ ਹੋਰ ਮੈਂਬਰ ਡਾ. ਠਾਕੁਰ ਗੁਰਜੀਤ ਸਿੰਘ, ਸ੍ਰੀ ਸੁਰਿੰਦਰ ਕੁਮਾਰ ਸ਼ਰਮਾ, ਸ੍ਰੀ ਅਮ੍ਰਿਤ ਪਾਲ ਸਿੰਘ ਸੋਢੀ, ਸ੍ਰੀ ਰਵੀ ਸ਼ੰਕਰ ਨੰਦਾ, ਸ੍ਰੀ ਸੰਜੀਵ ਕੁਮਾਰ, ਸ੍ਰੀ ਅਸ਼ੋਕ ਕੁਮਾਰ ਅਤੇ ਸ੍ਰੀ ਤੇਜਪਿੰਦਰ ਸਿੰਘ ਹਾਜ਼ਰ ਸਨ ।

Spread the love