ਚੰਡੀਗੜ੍ਹ, 04 ਅਕਤੂਬਰ

ਲਖੀਮਪੁਰ ਘਟਨਾ ਤੋਂ ਬਾਅਦ ਸਿਆਸਤ ਵੀ ਤੇਜ਼ ਹੋ ਗਈ ਹੈ। ਚੰਡੀਗੜ੍ਹ ‘ਚ ਅੱਜ ਨਵਜੋਤ ਸਿੱਧੂ ਸਣੇ ਕਈ ਵਿਧਾਇਕਾਂ ਨੇ ਰਾਜਭਵਨ ਦੇ ਬਾਹਰ ਧਰਨਾ ਦਿੱਤਾ। ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਲਖੀਮਪੁਰ ‘ਚ ਹੋਈ ਘਟਨਾ ਬਾਰੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਬੀਜੇਪੀ ਸਰਕਾਰ ਹੰਕਾਰ ਚੁੱਕੀ ਹੈ, ਮੇਰਾ ਮੌਲਿਕ ਅਧਿਕਾਰ ਕਿਸਾਨਾਂ ਦੀ ਅਵਾਜ਼ ਚੁੱਕਣਾ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੀ ਹੰਕਾਰੀ ਸੋਚ ਖ਼ਿਲਾਫ਼ ਮੈਂ ਅਵਾਜ਼ ਚੁਕਦਾ ਰਹਾਂਗਾ।

ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਸਿੱਧੂ ਤੇ ਕਾਂਗਰਸੀ ਵਿਧਾਇਕਾਂ ਅਤੇ ਯੂਥ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ‘ਚ ਲਿਆ ਗਿਆ। ਇਸਦੇ ਨਾਲ ਹੀ ਯੂਪੀ ‘ਚ ਪ੍ਰਿਯੰਕਾ ਗਾਂਧੀ ਦੀ ਹੋਈ ਗ੍ਰਿਫਤਾਰੀ ‘ਤੇ ਵੀ ਨਵਜੋਤ ਸਿੱਧੂ ਭੜਕੇ।

ਰਾਜਭਵਨ ਬਾਹਰ ਧਰਨੇ ‘ਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿਲੋਂ, ਫਤਿਹਜੰਗ ਬਾਜਵਾ, ਮਦਲ ਲਾਲ ਜਲਾਲਪੁਰ ਸਣੇ ਕਈ ਸਿੱਧੂ ਗਰੁੱਪ ਦੇ ਮੰਨੇ ਜਾਂਦੇ ਵਿਧਾਇਕ ਨਾਲ ਸਨ।

Spread the love