ਨਵੀਂ ਦਿੱਲੀ, 3 ਮਾਰਚ :

ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚ ਚੱਲ ਰਹੇ ਰਹੇ ਜੰਗ ਦੇ ਚੌਥੇ ਦਿਨ ਜਾਰੀ ਹੈ। ਇਸ ਜੰਗ ਦੌਰਾਨ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਪਰਸ (IRGC) ਨੇ ਕਿਹਾ ਕਿ ਉਸਨੇ ਦੁਨੀਆ ਦੀ ਤੇਲ ਸਪਲਾਈ ਲਈ ਇਕ ਮਹੱਤਵਪੂਰਣ ਸ਼ਿਪਿੰਗ ਰੂਟ, ਸਟ੍ਰੇਟ ਆਫ ਹੋਰਮੁਜ ਨੂੰ ਬੰਦ ਕਰ ਦਿੱਤਾ ਹੈ।

IRGC ਦੇ ਇਕ ਅਧਿਕਾਰੀ ਨੇ ਸਰਕਾਰੀ ਟੀਵੀ ਉਤੇ ਕਿਹਾ ਕਿ ਜੇਕਰ ਕੋਈ ਜਹਾਜ਼ ਇਸ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਨੂੰ ਰੋਕਿਆ ਜਾਵੇਗਾ ਅਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਵੀ ਜ਼ਿਰਯੋਗ ਹੈ ਕਿ ਭਾਰਤ ਦਾ ਕਰੀਬ 50 ਫੀਸਦੀ ਤੇਲ ਸਟ੍ਰੇਟ ਆਫ ਹੋਰਮੁਜ ਦੇ ਰਸਤੇ ਰਾਹੀਂ ਆਉਂਦਾ ਹੈ। ਦੂਜੇ ਪਾਸੇ ਨਿਊਜ਼ ਏਜੰਸੀਆਂ ਮੁਤਾਬਕ ਅਮਰਿਕੀ ਸੈਂਟਰਲ ਕਮਾਂਡ ਦਾ ਕਹਿਣਾ ਹੈ ਕਿ ਇਰਾਨੀ ਅਧਿਕਾਰੀਆਂ ਦੇ ਬਿਆਨਾਂ ਦੇ ਬਾਵਜੂਦ ਹੋਰਮੁਜ ਸਟ੍ਰੇਟ ਬੰਦ ਨਹੀਂ ਹੈ।

Spread the love