ਚੰਡੀਗੜ੍ਹ, 15 ਦਸੰਬਰ

ਅੱਜ ਸਵੇਰੇ ਉਸ ਵੇਲੇ ਸੀਐਮ ਚੰਨੀ ਇੱਕ ਵਾਰ ਫਿਰ ਮੁਸੀਬਤ ਵਿੱਚ ਘਿਰ ਗਏ ਜਦੋਂ ਰੋਡਵੇਜ਼ ਕਾਮਿਆਂ ਨੇ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਵਿਰੋਧ ‘ਚ ਸਵੇਰੇ ਹੀ ਖਰੜ ਬੱਸ ਸਟੈਂਡ ‘ਤੇ ਜਾਮ ਕਰ ਦਿੱਤਾ। ਜਿਸ ਕਾਰਨ ਖਰੜ-ਚੰਡੀਗੜ੍ਹ ਹਾਈਵੇਅ ਅਤੇ ਲੁਧਿਆਣਾ ਹਾਈਵੇਅ ’ਤੇ ਆਵਾਜਾਈ ਠੱਪ ਹੋ ਗਈ। ਜਿਨ੍ਹਾਂ ਨੂੰ ਸਵੇਰੇ ਡਿਊਟੀ ’ਤੇ ਜਾਣਾ ਸੀ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪੁਲਿਸ ਪ੍ਰਸ਼ਾਸਨ ਸਥਿਤੀ ਨੂੰ ਸੰਭਾਲਣ ‘ਚ ਲੱਗਿਆ।

ਰੋਡਵੇਜ਼ ਕਰਮਚਾਰੀਆਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੈਨਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮ ਤੇ ਮੈਂਬਰ ਸਮੇਂ ਸਿਰ ਪਹੁੰਚ ਗਏ ਸਨ। ਪਰ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋ ਸਕੀ, ਜਿਸ ਤੋਂ ਬਾਅਦ ਮੁਲਾਜ਼ਮ ਕਾਫੀ ਨਿਰਾਸ਼ ਹਨ।

ਮੁਲਾਜ਼ਮਾਂ ਨੇ ਪਹਿਲਾਂ ਫੈਸਲਾ ਕੀਤਾ ਸੀ ਕਿ ਹੁਣ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਲਈ ਮੁਲਾਜ਼ਮਾਂ ਨੇ ਰਾਤ ਤੋਂ ਹੀ ਮੁੱਖ ਮੰਤਰੀ ਦੇ ਘਰ ਦੇ ਨੇੜੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਸੀ। ਬੁੱਧਵਾਰ ਸਵੇਰੇ ਸੱਤ ਵਜੇ ਉਨ੍ਹਾਂ ਨੇ ਉੱਥੋਂ ਲੰਘਣ ਵਾਲੇ ਹਾਈਵੇਅ ਨੂੰ ਜਾਮ ਕਰ ਦਿੱਤਾ। ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਜਲਦੀ ਹੀ ਫਲਾਈਓਵਰ ਉਪਰੋਂ ਵੀ ਜਾਮ ਲਗਾਇਆ ਜਾਵੇਗਾ, ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

Spread the love