ਚੰਡੀਗੜ੍ਹ, 10 ਫਰਵਰੀ

ਵੈਸ਼ਨੋ ਦੇਵੀ ਤੋਂ ਵਾਪਿਸ ਆਏ ਨਵਜੋਤ ਸਿੰਘ ਸਿੱਧੂ ਨੇ ਵੱਡਾ ਖੁਲਾਸਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਜਦੋਂ ਮੈਂ ਭਾਜਪਾ ਛੱਡੀ ਸੀ ਤਾਂ ਮੈਨੂੰ 2 ਹਜ਼ਾਰ ਕਰੋੜ ਦੀ ਆਫਰ ਆਈ ਸੀ ਕਿ ਨਵੀਂ ਪਾਰਟੀ ਬਣਾ ਲਵੋ ਚੌਥੀ ਪਾਰਟੀ ਬਣਾਉਣ ਲਈ ਆਫਰ ਮਿਲੀ ਸੀ ਪਰ ਮੈਂ ਆਫ਼ਰ ਸਵੀਕਾਰ ਨਹੀਂ ਕੀਤੀ।

ਹਾਲਾਂਕਿ ਆਫਰ ਕਿਸਨੇ ਦਿੱਤੀ ਸੀ ਸਿੱਧੂ ਨੇ ਇਹ ਨਹੀਂ ਦੱਸਿਆ।‘ਆਪ’ ਤੇ ਹਮਲਾ ਬੋਲਦਿਆ ਨਵਜੋਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋੋਲ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਜੂਠ ਹੈ ਸਿੱਧੂ ਨੇ ਕਿਹਾ ਕਿ ਜੋ ਇਸ ਵੇਲੇ ਆਮ ਆਦਮੀ ਪਾਰਟੀ ‘ਚ ਆਗੂ ਨੇ ਉਹ ਜਾਂ ਤਾਂ ਕਾਂਗਰਸ ਛੱਡ ਕੇ ਆਏ ਨੇ ਜਾਂ ਉਹ ਸ਼੍ਰੋਮਣੀ ਅਕਾਲੀ ਦਲ ਚੋਂ ਆਏ ਹਨ।

ਇਸਦੇ ਨਾਲ ਹੀ ਸਿੱਧੂ ਨੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੇ ਸਵਾਲ ‘ਤੇ ਕਿਹਾ ਕਿ ਮੈਂ ਝਾੜੂ ਤੋਂੰ ਉਨਾਂ ਹੀ ਪਿੱਛੇ ਹਾਂ ਜਿੰਨਾ ਜ਼ਮੀਨ ਅਸਮਾਨ ਤੋਂ ਹੈ। ਪੰਜਾਬ ਮਾਡਲ ‘ਤੇ ਬੋਲਦਿਆ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਚਾਹੇ ਚੰਨੀ ਲਾਗੂ ਕਰਨ ਜਾਂ ਕੇਜਰੀਵਾਲ ਮੈਨੂੰ ਕੋਈ ਦਿੱਕਤ ਨਹੀਂ।

Spread the love