ਲਾ ਪਾਜ਼, 28 ਫਰਵਰੀ :

ਬੋਲੀਵੀਆ ਦੀ ਪ੍ਰਸ਼ਾਸਨਿਕ ਰਾਜਧਾਨੀ ਲਾ ਪਾਜ਼ ਦੇ ਨੇੜੇ ਸ਼ਹਿਰ ਅਨ ਆਲਟੋ ਵਿਚ ਬੀਤੇ ਦੇਰ ਰਾਤ ਨੂੰ ਇਕ ਜਹਾਜ਼ ਕਰੈਸ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਬੋਲੀਵੀਅਨ ਏਅਰਫੋਰਸ ਦਾ ਇਕ ਹਰਕਿਊਲਿਸ C-130 ਮਾਲਵਾਹਕ ਜਹਾਜ਼ ਨਵੇਂ ਛਪੇ ਬੈਂਕ ਦੇ ਨੋਟਾਂ ਦੀ ਇਕ ਵੱੜੀ ਖੇਪ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਇਕ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ।

ਜਹਾਜ਼ ਨੇ ਐਲ ਆਲਟੋ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਨ ਭਰੀ ਸੀ। ਖਰਾਬ ਮੌਸਮ ਜਾਂ ਤਕਨੀਕੀ ਖਰਾਬੀ ਕਾਰਨ ਸੜਕ ਉਤੇ ਜਾ ਡਿੱਗਿਆ। ਸੜਕ ਉਤੇ ਡਿੱਗਣ ਕਾਰਨ ਜਹਾਜ਼ ਨੇ ਕਰੀਬ ਇਕ ਦਰਜਨ ਤੋਂ ਜ਼ਿਆਦਾ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮਲਬੇ ਦੀ ਚਪੇਟ ਵਿਚ ਆਉਣ ਨਾਲ ਕਈ ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਜਹਾਜ਼ ਡਿੱਗਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਜਹਾਜ਼ ਵਿਚ ਰੱਖੇ ਗਏ ਕਰੋੜਾਂ ਦੇ ਨੋਟ ਪੂਰੀ ਸੜਕ ਉਤੇ ਖਿੰਡ ਗਏ। ਸਕਾਨਕ ਲੋਕ ਮਦਦ ਕਰਨ ਦੀ ਬਜਾਏ ਨੋਟ ਇਕੱਠੇ ਕਰਨ ਲਈ ਭੱਜ ਗਈ। ਲੋਕਾਂ ਨੂੰ ਹਟਾਉਣ ਲਈ ਪੁਲਿਸ ਨੂੰ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ।  

Spread the love