ਚੰਡੀਗੜ੍ਹ, 7 ਫਰਵਰੀ

ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ-ਗਾਇਕ ਹੌਬੀ ਧਾਲੀਵਾਲ ਭਾਰਤੀ ਜਨਤਾ ਪਾਰਟੀ (BJP ) ਵਿੱਚ ਸ਼ਾਮਲ ਹੋ ਗਏ ਹਨ।

ਦੋਵੇਂ ਅਦਾਕਾਰਾਂ ਨੇ ਅੱਜ ਚੰਡੀਗੜ੍ਹ ਵਿੱਚ ਹੋਏ ਸੰਖੇਪ ਸਮਾਗਮ ਦੌਰਾਨ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਲਈ। ਦੋਵਾਂ ਦੇ ਅਚਾਨਕ ਭਾਜਪਾ ਵਿੱਚ ਸ਼ਾਮਲ ਹੋ ਜਾਣ ਨਾਲ ਲੋਕ ਵੀ ਹੈਰਾਨ ਹਨ। ਦੋਵਾਂ ਨੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਦੇ ਖ਼ਿਲਾਫ਼ ਕਈ ਵਾਰ ਬਿਆਨ ਦਿੱਤੇ ਹਨ।

ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਦੇ ਹੋਏ ਮਾਹੀ ਗਿੱਲ ਨੇ ਕਿਹਾ ਕਿ ਉਹ ਪੰਜਾਬ ਤੇ ਕੇਂਦਰ ਵਿਚਕਾਰ ਪੁਲ ਦਾ ਕੰਮ ਕਰਨਗੇ। ਉਧਰ ਪੰਜਾਬੀ ਸਿਨੇਮਾ ਦੇ ਮਕਬੂਲ ਚਿਹਰੇ ਹੌਬੀ ਧਾਲੀਵਾਲ ਨੇ ਕਿਹਾ ਕਿ ਉਹ ਚੋਣ ਲੜਨ ਲਈ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ। ਉਹਨਾਂ ਦਾ ਮਕਸਦ ਪੰਜਾਬ ਲਈ ਕੁਝ ਚੰਗਾ ਕਰਨਾ ਹੈ।

Spread the love