ਚੰਡੀਗੜ੍ਹ, 8 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪੱਕੀਆਂ ਫਸਲਾਂ ਦੇ ਕੱਟਣ ਸਮੇਂ ਪਏ ਭਾਰੀ ਮੀਂਹ ਨੇ ਕਿਸਾਨਾਂ ਦੇ ਸੁਪਨਿਆਂ ਉਤੇ ਇੱਕ ਵਾਰੀ ਪਾਣੀ ਫੇਰ ਦਿੱਤਾ ਹੈ। ਪੰਜਾਬ ਵਿੱਚ ਬੀਤੇ ਦਿਨਾਂ ਤੋਂ ਕਈ ਥਾਵਾਂ ਉਤੇ ਮੀਂਹ ਅਤੇ ਗੜ੍ਹੇਮਾਰੀ ਹੋਈ ਹੈ। ਬੀਤੇ ਰਾਤ ਨੂੰ ਵੀ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਖੇਤਾਂ ਵਿੱਚ ਵਿੱਛਾ ਦਿੱਤਾ। ਜਿਸ ਕਾਰਨ ਪੱਕੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 38.3 ਐੱਮਐੱਮ, ਅੰਮ੍ਰਿਤਸਰ ਵਿੱਚ 6.4 ਐੱਮਐੱਮ, ਲੁਧਿਆਣਾ ਵਿੱਚ 12.7 ਐੱਮਐੱਮ, ਪਟਿਆਲਾ ਵਿੱਚ 10.3 ਐੱਮਐੱਮ, ਪਠਾਨਕੋਟ ਵਿੱਚ 14.2ਐੱਮਐੱਮ, ਬਠਿੰਡਾ ਵਿੱਚ 29.4 ਐੱਮਐੱਮ, ਫਰੀਦਕੋਟ ਵਿੱਚ 22.2 ਐੱਮਐੱਮ, ਨਵਾਂ ਸ਼ਹਿਰ ਵਿੱਚ 28.5 ਐੱਮਐੱਮ, ਫਾਜ਼ਿਲਕਾ ਵਿੱਚ 25 ਐੱਮਐੱਮ, ਫਿਰੋਜ਼ਪੁਰ ਵਿੱਚ ਤਿੰਨ ਐੱਮਐੱਮ, ਮੁਹਾਲੀ ਵਿੱਚ 35.5 ਐੱਮਐੱਮ, ਰੂਪ ਨਗਰ ਵਿੱਚ 27.5 ਐੱਮਐੱਮ ਅਤੇ ਸੰਗਰੂਰ ਵਿੱਚ 14.5 ਐੱਮਐੱਮ ਮੀਂਹ ਪਿਆ ਹੈ।

ਮੌਸਮ ਵਿਭਾਗ ਵੱਲੋਂ ਸੂਬੇ ਦੇ 22 ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 5 ਜ਼ਿਲ੍ਹਿਆਂ ਵਿੱਚ ਹਨ੍ਹੇਰੀ ਅਤੇ ਗੜ੍ਹੇਮਾਰੀ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ, ਜਿੰਨਾਂ ਵਿਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ।

Spread the love