ਨਵੀਂ ਦਿੱਲੀ, 23 ਫਰਵਰੀ :

ਅੱਜ ਕੱਲ੍ਹ ਵਿਦਿਅਕ ਸੈਸ਼ਨ 2025-26 ਦੇ ਲਗਭਗ ਸਾਰੇ ਬੋਰਡਾਂ ਦੀਆਂ ਪ੍ਰੀਖਿਆਵਾਂ ਚਲ ਰਹੀਆਂ ਹਨ। ਐਨਾ ਪ੍ਰੀਖਿਆਵਾਂ ਦਿਨਾਂ ਵਿਚ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਲੋਕ ਕੁਮੈਂਟ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਐਨਾ ਦਿਮਾਗ ਪੜ੍ਹਨ ਉਤੇ ਲਾਇਆ ਹੁੰਦਾ ਤਾਂ ਪਰਚੀ ਬਣਾਉਣ ਦੀ ਲੋੜ ਹੀ ਨਹੀਂ ਪੈਣੀ ਸੀ। ਅਸਲ ਵਿਚ ਇਕ ਲੜਕਾ ਨਕਲ ਮਾਰਨ ਲਈ ਪਰਚੀ ਲੁਕਾਉਣ ਦਾ ਜੁਗਾੜ ਕਰ ਰਿਹਾ ਹੈ। ਪਰਚੀ ਲੁਕਾਉਣ ਲਈ ਆਪਣੀ ਚੈਪਲ ਨੂੰ ਕੱਟ ਕੇ ਜੁਗਾੜ ਕਰ ਰਿਹਾ ਹੈ। ਇਹ ਵੀਡੀਓ ਇੰਸਟਾਗ੍ਰਾਮ ਉਤੇ ਇਕ itz___rajit__01 ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

Spread the love