ਚੰਡੀਗੜ੍ਹ, 4 ਮਾਰਚ :

ਸ਼੍ਰੋਮਣੀ ਅਕਾਲੀ ਦਲ ਵੱਲੋਂ 21 ਬੁਲਾਰਿਆਂ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਨੇ ਪਾਰਟੀ ਦੇ ਕਮਿਊਨੀਕੇਸ਼ਨ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 21 ਪਾਰਟੀ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਇੱਕ ਵਿਆਪਕ ਸੂਚੀ ਦਾ ਐਲਾਨ ਕੀਤਾ ਹੈ।

ਅਰਸ਼ਦੀਪ ਸਿੰਘ ਕਲੇਰ, ਜੋ ਮੁੱਖ ਬੁਲਾਰੇ ਵਜੋਂ ਸ਼ਾਨਦਾਰ ਸਮਰਪਣ ਅਤੇ ਸਪਸ਼ਟਤਾ ਨਾਲ ਕੰਮ ਕਰ ਰਹੇ ਹਨ, ਨਵੀਂ ਗਠਿਤ ਟੀਮ ਦੀ ਅਗਵਾਈ ਉਸੇ ਹੀ ਹੈਸੀਅਤ ਵਿੱਚ ਕਰਦੇ ਰਹਿਣਗੇ।

Spread the love