ਅੰਮ੍ਰਿਤਸਰ, 12 ਫਰਵਰੀ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰੇਕ ਉਮੀਦਵਾਰ ਵੱਲੋਂ ਆਪਣੇ ਹਲਕੇ ਚ ਜ਼ੋਰਾ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਮਾਝੇ ਦੀ ਸਭ ਤੋਂ ਹੌਟ ਸੀਟ ਮੰਨੀ ਜਾਣ ਵਾਲੀ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਸੀਟ ਹੈ। ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਹਮੋ ਸਾਹਮਣੇ ਹਨ।

ਇਸ ਦੌਰਾਨ ਅੱਜ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਆਪਣੇ ਹਲਕੇ ਚ ਚੋਣ ਪ੍ਰਚਾਰ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਵਾਰ ਫਿਰ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧੇ ਗਏ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿੱਚ ਕਿ ਖਾਲੀ ਕੁਰਸੀਆਂ ਆਮ ਦਿਖਾਈ ਦੇ ਰਹੀਆਂ ਹਨ ।

ਉਨ੍ਹਾਂ ਕਿਹਾ ਕਿ ਇਸ ਵਾਰ ਸੁਖਬੀਰ ਬਾਦਲ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਕੇ ਚਲਦੇ ਬਣੇ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਹੁਣ ਪੰਜਾਬ ਵਿਚ ਝੋਟਾ ਮਾਰਨਾ ਹੈ ਅਤੇ ਝੋਟਾ ਲਗਪਗ ਮਰ ਚੁੱਕਾ ਹੈ ਅਤੇ ਹੁਣ ਝੋਟਾ ਸਿਰਫ਼ ਸਿਸਕੀਆਂ ਲੈ ਰਿਹਾ ।

ਇਸ ਦੇ ਅੱਗੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਰ ਵਿਧਾਨ ਸਭਾ ਹਲਕਾ ਪੂਰਬੀ ਇਸ ਵਾਰ ਫਿਰ ਨਵਜੋਤ ਸਿੰਘ ਸਿੱਧੂ ਜਿੱਤਦਾ ਹੈ ਤਾਂ ਅਕਾਲੀ ਦਲ ਇਕਦਮ ਹੀ ਖਤਮ ਹੋ ਜਾਵੇਗਾ ਇਨ੍ਹਾਂ ਦਾ ਮਾਫ਼ੀਆ ਰਾਜ ਖ਼ਤਮ ਹੋ ਜਾਵੇਗਾ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਹਮੇਸ਼ਾ ਈਡੀ ਦਾ ਡਰਾਵਾ ਦੇ ਕੇ ਵੱਡੇ ਵੱਡੇ ਲੀਡਰਾਂ ਨੂੰ ਡਰਾਉਂਦੇ ਹਨ ਲੇਕਿਨ ਕਾਂਗਰਸੀ ਲੀਡਰ ਹੁਣ ਡਰਨ ਵਾਲੇ ਨਹੀਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਸੀ ਜੋ ਈਡੀ ਦੇ ਡਰ ਨਾਲ ਭਾਜਪਾ ਚ ਸ਼ਾਮਿਲ ਹੋ ਗਏ ਹੋਰ ਕਾਂਗਰਸੀ ਲੀਡਰ ਈਡੀ ਦਾ ਡਟ ਕੇ ਵਿਰੋਧ ਕਰਨਗੇ।

Spread the love