03 ਨਵੰਬਰ

ਦੀਵਾਲੀ ਤੋਂ ਇੱਕ ਦਿੰਨ ਪਹਿਲਾਂ ਛੋਟੀ ਦੀਵਾਲੀ ਮਨਾਈ ਜਾਂਦੀ ਹੈ।

ਜਿਵੇਂ ਕਿ ਕੱਲ੍ਹ ਨੂੰ ਯਾਨੀ ਕਿ 4 ਨਵੰਬਰ, 2021 ਨੂੰ ਦੀਵਾਲੀ ਮਨਾਈ ਜਾਣੀ ਹੈ ਠੀਕ ਇਸ ਤੋਂ ਇੱਕ ਦਿਨ ਯਾਨੀ ਕਿ ਅੱਜ ਛੋਟੀ ਦੀਵਾਲੀ ਮਨਾਈ ਜਾਵੇਗੀ।

ਦੱਸਦੇਈਏ ਕਿ ਛੋਟੀ ਦੀਵਾਲੀ ਨੂੰ ਨਰਕ ਚਤੁਰਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਘਰਾਂ ਵਿੱਚ ਯਮਰਾਜ ਦੀ ਪੂਜਾ ਕੀਤੀ ਜਾਂਦੀ ਹੈ। ਛੋਟੀ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਦੀਵਾ ਜਗਾ ਕੇ ਘਰ ਦੇ ਬਾਹਰ ਮੁੱਖ ਦਰਵਾਜ਼ੇ ‘ਤੇ ਰੱਖ ਦਿੱਤਾ ਜਾਂਦਾ ਹੈ। ਇਸ ਨੂੰ ਯਮ ਦਾ ਦੀਵਾ ਕਿਹਾ ਜਾਂਦਾ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਯਮਰਾਜ ਲਈ ਤੇਲ ਦਾ ਦੀਵਾ ਜਗਾਉਣ ਨਾਲ ਸਮੇਂ ਤੋਂ ਪਹਿਲਾਂ ਮੌਤ ਵੀ ਟਾਲ ਜਾਂਦੀ ਹੈ। ਛੋਟੀ ਦੀਵਾਲੀ ਨੂੰ ਸੁੰਦਰਤਾ ਦੀ ਪ੍ਰਾਪਤੀ ਅਤੇ ਉਮਰ ਦੀ ਪ੍ਰਾਪਤੀ ਦਾ ਦਿਨ ਵੀ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਵੀ ਕੀਤੀ ਜਾਂਦੀ ਹੈ ਕਿਉਂਕਿ ਇਸ ਦਿਨ ਉਨ੍ਹਾਂ ਨੇ ਨਰਕਾਸੁਰ ਨੂੰ ਮਾਰਿਆ ਸੀ।

ਲੰਮੀ ਉਮਰ ਲਈ ਜਗਾਓ ਦੀਵਾ

ਲੰਮੀ ਉਮਰ ਅਤੇ ਚੰਗੀ ਸਿਹਤ ਲਈ ਨਰਕ ਚਤੁਰਦਸ਼ੀ ‘ਤੇ ਮੁੱਖ ਦੀਵਾ ਬਲਦਾ ਹੈ। ਇਸ ਨੂੰ ਯਮਦੇਵ ਲਈ ਦੀਵਾ ਕਿਹਾ ਜਾਂਦਾ ਹੈ।

ਘਰ ਦੇ ਮੁੱਖ ਦੁਆਰ ਦੇ ਖੱਬੇ ਪਾਸੇ ਅਨਾਜ ਦਾ ਢੇਰ ਰੱਖੋ। ਇਸ ‘ਤੇ ਸਰ੍ਹੋਂ ਦੇ ਤੇਲ ਦਾ ਇਕ-ਮੁਖੀ ਦੀਵਾ ਜਗਾਓ। ਦੀਵੇ ਦਾ ਮੂੰਹ ਦੱਖਣ ਵੱਲ ਹੋਣਾ ਚਾਹੀਦਾ ਹੈ। ਹੁਣ ਉੱਥੇ ਫੁੱਲ ਅਤੇ ਜਲ ਚੜ੍ਹਾਓ ਅਤੇਲੰਮੀਉਮਰ ਅਤੇ ਚੰਗੀ ਸਿਹਤ ਦੀ ਅਰਦਾਸ ਕਰੋ।

Spread the love