ਚੰਡ੍ਹੀਗੜ, ਸਤੰਬਰ 28

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੰਤਰੀਆਂ ਦੇ ਮਹਿਕਮੇ ਦੀ ਵੰਡ ਕਰ ਦਿੱਤੀ ਹੈ।

ਮੁੱਖ ਮੰਤਰੀ ਚੰਨੀ ਸੰਭਾਂਲਣਗੇ ਵਿਜੀਲੈਂਸ ਮਹਿਕਮਾ।

ਸਭ ਤੋਂ ਅਹਿਮ ਗ੍ਰਹਿ ਮੰਤਰਾਲਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ ਹੈ। ਸਮਾਜਿਕ ਨਿਆਂ ਅਤੇ ਅਨੁਸੂਚਿਤ ਮਹਿਕਮਾ ਰਾਜ ਕੁਮਾਰ ਵੇਰਕਾ ਨੂੰ ਦਿੱਤਾ ਗਿਆ ਹੈ। ਰਾਜਾ ਵੜਿੰਗ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਓ. ਪੀ. ਸੋਨੀ ਨੁੰ ਸਿਹਤ ਗੁਰਕੀਰਤ ਕੋਟਲੀ ਨੂੰ ਆਈ. ਟੀ. ਕਾਮਰਸ ਤੇ ਇੰਡਸਟਰੀ ਵਿਭਾਗ ਦਿੱਤਾ ਗਿਆ ਹੈ।

ਉੱਥੇ ਹੀ ਪਰਗਟ ਸਿੰਘ ਨੂੰ ਉਚੇਰੀ ਸਿੱਖਿਆ ਅਤੇ ਖੇਡਾਂ, ਰਾਣਾ ਗੁਰਜੀਤ ਸਿੰਘ ਨੁੰ ਤਕਨੀਕੀ ਸਿੱਖਿਆ ਮਹਿਕਮਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬ੍ਰਹਮ ਮਹਿੰਦਰਾ, ਤ੍ਰਿਪਤ ਬਾਜਵਾ ਕੋਲ ਪਹਿਲਾਂ ਵਾਲੇ ਮਹਿਕਮੇ ਹੀ ਰਹਿਣਗੇ।

Spread the love