ਕਾਂਗੜਾ, 10 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਚਿੰਤਾਪੁਰਣੀ ਮੰਦਰ ਤੋਂ ਜਵਾਲਾਜੀ ਜਾ ਰਹੇ ਸਨ ਸ਼ਰਧਾਲੂ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਪੰਜਾਬ ਤੋਂ ਆਏ ਸ਼ਰਧਾਲੂਆਂ ਦਾ ਇੱਕ ਟਰੈਕਟਰ ਟਰਾਲੀ ਇਕ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 3 ਸ਼ਰਧਾਲੂਆਂ ਦੀ ਮੌਤ ਹੋਣ ਗਈ ਹੈ, ਜਦੋਂ ਕਿ 32 ਹੋਰ ਜ਼ਖਮੀ ਹੋ ਗਏ ਹਨ, ਜ਼ਖਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਦਾ ਇਲਾਜ ਦੇਹਰਾ ਦੇ ਹਸਪਤਾਲ ਵਿੱਚ ਚਲ ਰਿਹਾ ਹੈ।

ਹਾਦਸਾ ਨੈਸ਼ਨਲ ਹਾਈਵੇ 503 ਉਤੇ ਢਲਿਆਰਾ ਸਥਿਤ ਰਾਧਾ ਸਵਾਮੀ ਸਤਿਸੰਗ ਦੇ ਨੇੜੇ ਦੁਪਹਿਰ ਸਵਾ 12 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਕਪੂਰਥਲਾ ਤੋਂ ਸ਼ਰਧਾਲੂ ਆਏ ਸਨ। ਢਲਿਆਣਾ ਮੋੜ ਉਤੇ ਕੰਟਰੋਲ ਖਰਾਬ ਹੋਣ ਤੋਂ ਬਾਅਦ ਟਰੈਕਟਰ ਟਰਾਲੀ ਸੜਕ ਤੋਂ ਖੱਡ ਵਿੱਚ ਜਾ ਡਿੱਗੇ।

ਐਸਪੀ ਦੇਹਰਾ ਨੇ ਦੰਸਿਆ ਕਿ ਪੁਲਿਸ ਟੀਮ ਰਾਹਤ ਤੇ ਬਚਾਅ ਕੰਮ ਵਿੱਚ ਲੱਗੀ ਹੈ। ਜ਼ਖਮੀਆਂ ਦਾ ਦੇਹਰਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੈਕਟਰ ਵਿੱਚ 35 ਤੋਂ ਜ਼ਿਆਦਾ ਸ਼ਰਧਾਲੂ ਸਵਾਰ ਸਨ। ਕਈ ਬੱਚੇ ਅਤੇ ਔਰਤਾਂ ਸੁਰੱਖਿਅਤ ਹਨ।

Spread the love