ਨਵੀਂ ਦਿੱਲੀ, 5 ਮਾਰਚ :

ਇਜ਼ਰਾਈਲ, ਅਮਰੀਕਾ ਅਤੇ ਇਰਾਨ ਵਿਚਕਾਰ ਚੱਲਦੀ ਜੰਗ ਲਗਾਤਾਰ ਜਾਰੀ ਹੈ। ਜੰਗ 6ਵੇਂ ਦਿਨ ਵੀ ਜਾਰੀ ਹੈ। ਬੀਤੇ ਕੱਲ੍ਹ ਸ੍ਰੀਲੰਕਾ ਦੇ ਸਮੁੰਦਰੀ ਤਟ ਕੋਲ ਇੱਕ ਇਰਾਨੀ ਜੰਗੀ ਜਹਾਜ਼ IRIS Dena ‘ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਹੈ।

ਸ੍ਰੀਲੰਕਾ ਦੇ ਉਪ ਵਿਦੇਸ਼ ਮੰਤਰੀ ਨੇ ਸਥਾਨਕ ਟੀਵੀ ਚੈਨਲ ਨੂੰ ਦੱਸਿਆ ਕਿ ਇੱਕ ਅਮਰੀਕੀ ਪਣਡੁੱਬੀ ਨੇ ਇਰਾਨੀ ਜੰਗੀ ਜਹਾਜ਼ ’ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਹੁਣ ਤੱਕ 87 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਜੰਗੀ ਜਹਾਜ਼ ਪਿਛਲੇ ਮਹੀਨੇ ਭਾਰਤ ਦੇ ਵਿਸ਼ਾਖਾਪਟਨਮ ਵਿਖੇ ਆਯੋਜਿਤ ‘2026 ਇੰਟਰਨੈਸ਼ਨਲ ਫਲੀਟ ਰਿਵਿਊ’ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ। ਬੁੱਧਵਾਰ ਸਵੇਰੇ ਕਰੀਬ 6 ਤੋਂ 7 ਵਜੇ ਦੇ ਵਿਚਕਾਰ ਜਹਾਜ਼ ਤੋਂ ਮਦਦ ਲਈ ਸੰਦੇਸ਼ ਭੇਜਿਆ ਗਿਆ ਸੀ।

Spread the love