ਹਾੜ੍ਹ ਦਾ ਮਹੀਨਾ ਤੇ ਗਰਮੀ ਦੀਨੋ ਦਿਨ ਵੱਧਦੀ ਜਾ ਰਹੀ ਹੈ। ਦੂਜੇ ਪਾਸੇ ਮਾਨਸੂਨ ਦੇਸ਼ ਦੇ ਕਈ ਹਿੱਸਿਆ ਵਿੱਚ ਦਸਤਕ ਦੇ ਚੁੱਕਿਆ ਹੈ। ਬੇਸ਼ਕ ਮਾਨਸੂਨ ਨਾਲ਼ ਗਰਮੀ ਤੋਂ ਤਾਂ ਰਾਹਤ ਮਿਲੇਗੀ ਪਰ ਇਹ ਰੁੱਤ ਹਮੇਸਾਂ ਆਪਣੇ ਨਾਲ਼ ਬਿਮਾਰੀਆਂ ਵੀ ਲੈ ਕੇ ਆਉਂਦੀ ਹੈ। ਇਸ ਮੌਸਮ ਵਿੱਚ ਖਾਂਸੀ ,ਸ਼ੀਜਨਲ ਫਲੂ ਤੇ ਜੁਕਾਮ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਸਿਰਫ਼ ਇਹ ਹੀ ਨਹੀਂ ਇਸ ਸੀਜ਼ਨ ਵਿੱਚ ਡੇਂਗੂ, ਹੈਜਾ, ਮਲੇਰੀਆ ਤੇ ਟਾਈਫਾਈਡ ਜਹੀਆਂ ਬਿਮਾਰੀਆਂ ਵੀ ਵੱਧ ਜਾਂਦੀਆਂ ਹਨ।

ਕਰੋਨਾ ਵਾਇਰਸ ਦੌਰਾਨ ਅਜਿਹੀਆਂ ਬਿਮਾਰੀਆਂ ਦਾ ਹੋਣਾ ਜ਼ਿਆਦਾ ਖਦਸ਼ਾ ਰਹਿੰਦਾ ਹੈਂ । ਦੱਸ ਦਈਏ ਕਿ ਮੀਂਹ ਦੇ ਮੌਸਮ ਵਿੱਚ ਸਾਡੀ ਇਮਿਊਨਟੀ ਘੱਟ ਜਾਂਦੀ ਹੈ ਜਿਸ ਨਾਲ਼ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਦਾਂ ਹੈ । ਪਰ ਇਸ ਮੌਸਮ ਵਿੱਚ ਜੇਕਰ ਅਸੀਂ ਆਪਣੇ ਖਾਣ-ਪੀਣ ਦਾ ਧਿਆਨ ਰੱਖੀਏ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ । ਆਓ ਤੁਹਾਨੂੰ ਦੱਸਦੇ ਹਾਂ ਕਿ ਇਮਿਊਨਟੀ ਵਧਾਉਣ ਲਈ ਕਿਹੜੇ 2 ਫ਼ਲ ਸਭ ਤੋਂ ਵੱਧ ਫ਼ਾਇਦੇਮੰਦ ਨੇ :

ਮਾਨਸੂਨ ਵਿੱਚ ਇਮਿਊਨਟੀ ਨੂੰ ਵਧਾਉਣ ਲਈ ਖਾਓ ਇਹ 2 ਫ਼ਲ :

1. ਆਲੂਬੁਖਾਰਾ

ਮਾਨਸੂਨ ਵਿੱਚ ਆਲੂਬੁਖਾਰਾ ਬਹੁਤ ਫਾਇਦੇਮੰਦ ਹੁੰਦਾ ਹੈ ।ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ, ਮਿਨਰਲ਼ ਤੇ ਫਾਈਬਰ ਪਾਏ ਜਾਂਦੇ ਹਨ। ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ।ਇਸ ਨਾਲ਼ ਸਰੀਰ ਦੀ ਇਮਿਊਨਟੀ ਬੂਸਟ ਹੁੰਦੀ ਹੈ ਤੇ ਸਰੀਰ ਵਿੱਚ ਇਲੈਕਟ੍ਰੋਬਾਈਟ ਬਣਾਈ ਰੱਖਣ ਵਿੱਚ ਵੀ ਇਹ ਮਦਦ ਕਰਦਾ ਹੈ ।

2. ਲੀਚੀ

ਲੀਚੀ ਦਾ ਸੇਵਨ ਕਰਨ ਨਾਲ਼ ਵਜ਼ਨ ਸਹੀ ਤਰੀਕੇ ਨਾਲ਼ ਹਜ਼ਮ ਹੁੰਦਾ ਹੈ ।ਲੀਚੀ ਵਿੱਚ ਐਂਟੀਵਾਇਰਲ ਗੁਣ ਹੁੰਦੇ ਹਨ । ਇਸ ਨਾਲ਼ ਬਲੱਡ ਸ਼ਰਕੂਲੈਸ਼ਨ ਸਹੀ ਤਰੀਕੇ ਨਾਲ਼ ਕੰਮ ਕਰਦਾ ਹੈ । ਇਸ ਲਈ ਤੁਸੀਂ ਲੀਚੀ ਨੂੰ ਆਪਣੇ ਖਾਣੇ ਵਿੱਚ ਮਾਨਸੂਨ ਦੌਰਾਨ ਸ਼ਾਮਿਲ ਕਰ ਸਕਦੇ ਹੋ ।

Spread the love