ਭਾਰਤੀ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਅਪਡੇਟ ’ਚ ਦੱਸਿਆ ਕਿ ਅਗਲੇ 24 ਘੰਟਿਆਂ ’ਚ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਤੇਜ਼ ਗਰਜ਼ ਅਤੇ ਚਮਕ ਦੇਖੀ ਜਾ ਸਕਦੀ ਹੈ। ਗਰਜ਼-ਚਮਕ ਇੰਨੀ ਤੇਜ਼ ਹੋਵੇਗੀ ਕਿ ਇਸ ਨਾਲ ਬਾਹਰ ਮੌਜੂਦ ਲੋਕਾਂ ਅਤੇ ਜਾਨਵਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਗਲੇ 6-7 ਦਿਨਾਂ ’ਚ ਬਿਹਾਰ, ਪੱਛਮੀ ਬੰਗਾਲ, ਸਿਕਮ ਅਤੇ ਉੱਤਰ ਪੂਰਬੀ ਰਾਜਾਂ ਦੇ ਕੁਝ ਹਿੱਸਿਆਂ ’ਚ ਭਾਰਤੀ ਬਾਰਸ਼ ਹੋ ਸਕਦੀ ਹੈ।

ਉੱਥੇ, ਅਗਲੇ ਤਿੰਨ ਦਿਨਾਂ ’ਚ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ’ਚ ਤੇਜ਼ ਤੋਂ ਭਾਰੀ ਬਾਰਸ਼ ਹੋ ਸਕਦੀ ਹੈ। ਅਸਾਮ ਅਤੇ ਮੇਘਾਲਿਆ ’ਚ ਵੀ ਭਾਰੀ ਬਾਰਸ਼ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਅਗਲੇ ਪੰਜ ਦਿਨਾਂ ’ਚ ਪੂਰਬੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ’ਚ ਤੇਜ਼ ਬਾਰਸ਼ ਦਰਜ ਕੀਤੀ ਜਾ ਸਕਦੀ ਹੈ। ਉੱਤਰਾਖੰਡ ’ਚ ਵੀ 4 ਜੁਲਾਈ ਤਕ ਮੀਂਹ ਦੀ ਸੰਭਾਵਨਾ ਹੈ। ਉੱਥੇ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ 2 ਜੁਲਾਈ ਨੂੰ ਮੀਂਹ ਵੇਖ ਸਕਦੇ ਹਨ।

ਇਨ੍ਹਾਂ ਰਾਜਾਂ ’ਚ ਅਜੇ ਗਰਮੀ ਤੋਂ ਰਾਹਤ ਨਹੀਂ

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਮਾਨਸੂਨ ਦੀ ਬਾਰਸ਼ ਨੇ ਭਿਉਂ ਦਿੱਤਾ ਹੈ, ਪਰ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ ਅਜੇ ਤਕ ਨਹੀਂ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੀ 7 ਜੁਲਾਈ ਤੋਂ ਬਾਅਦ ਹੀ ਮਾਨਸੂਨ ਦੇ ਸਰਗਰਮ ਹੋਣ ਦੇ ਆਸਾਰ ਹਨ। ਦਰਅਸਲ ਬੀਤੀ 19 ਜੂਨ ਤੋਂ ਬਾਅਦ ਮਾਨਸੂਨ ਦੀ ਰਫ਼ਤਾਰ ਕਮਜ਼ੋਰ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਹਵਾਵਾਂ ਦੇ ਸਰਗਰਮ ਹੋਣ ਨਾਲ ਮਾਨਸੂਨ ਹਵਾਵਾਂ ਉੱਤਰ ਭਾਰਤ ’ਚ ਨਹੀਂ ਪਹੁੰਚ ਰਹੀਆਂ।

ਇਨ੍ਹਾਂ ਰਾਜਾਂ ’ਚ ਭਿਆਨਕ ਲੂ ਦੀ ਅਲਰਟ

ਉੱਤਰੀ ਅਤੇ ਉੱਤਰੀ ਪੱਛਮੀ ਰਾਜਾਂ ਲਈ ਅਗਲੇ ਦੋ ਦਿਨ ਹੋਰ ਮੁਸ਼ਕਲ ਰਹਿਣ ਵਾਲੇ ਹਨ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉੱਤਰੀ ਰਾਜਸਥਾਨ ’ਚ ਅਗਲੇ ਦੋ ਦਿਨਾਂ ਤਕ ਭਿਆਨਕ ਲੂ ਚੱਲ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪਾਕਿਸਤਾਨ ਅਤੇ ਉੱਤਰੀ-ਪੱਛਮੀ ਭਾਰਤ ਵੱਲੋਂ ਚੱਲ

ਦੱਸ ਦੇਈਏ ਕਿ ਇਨ੍ਹਾਂ ਰਾਜਾਂ ’ਚ ਤਪਸ਼ ਭਰੀ ਗਰਮੀ ਦੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਮਾਨਸੂਨ ਦੇ ਪਹੁੰਚਣ ’ਚ ਦੇਰੀ ਹੋ ਰਹੀ ਹੈ। ਮੌਸਮ ਵਿਭਾਗ ਪਿਛਲੇ ਦੋ ਹਫ਼ਤਿਆਂ ਤੋਂ ਕਹਿ ਰਿਹਾ ਹੈ ਕਿ ਉੱਤਰ ਪੱਛਮੀ ਭਾਰਤ ’ਚ ਮਾਨਸੂਨ ਦੇ ਪਹੁੰਚਣ ’ਚ ਦੇਰੀ ਹੋਵੇਗੀ।

Spread the love