ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਤਿੰਨ ਬਿੱਲਾਂ ‘ਤੇ ਹਸਤਾਖਰ ਕੀਤੇ ਨੇ , ਇਨ੍ਹਾਂ ਬਿੱਲਾਂ ‘ਚੋਂ ਇੱਕ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੇ ਨੇਮਾਂ ਨੂੰ ਬਦਲਣ ਨਾਲ ਵੀ ਸਬੰਧਤ ਹੈ।
ਇਸ ਤੋਂ ਇਲਾਵਾ ਬਿੱਲਾਂ ‘ਚ ਵਿਆਜ ’ਤੇ ਪੈਸਾ ਦੇਣ ਵਾਲਿਆਂ ਉੱਪਰ ਵਿਆਜ ਦਰ ਸੀਮਾ ਨਿਰਧਾਰਤ ਕੀਤੇ ਜਾਣ, ਤੇਲ ਤੇ ਗੈਸ ਡ੍ਰਿਿਲੰਗ ਤੋਂ ਗਰੀਨ ਹਾਊਸ ਗੈਸ ਨਿਕਾਸੀ ਰੋਕਣ ਅਤੇ ਸਮਾਨ ਰੁਜ਼ਗਾਰ ਮੌਕਿਆਂ ਸਬੰਧੀ ਕਮਿਸ਼ਨ ਵੱਲੋਂ ਦਾਅਵਿਆਂ ਦੇ ਨਿਪਟਾਰੇ ਸਬੰਧੀ ਨੇਮਾਂ ਨੂੰ ਖ਼ਤਮ ਕਰਨ ਵਰਗੇ ਕਾਨੂੰਨਾਂ ਵਿਚ ਆਉਂਦੇ ਅੜਿੱਕੇ ਦੂਰ ਹੋ ਜਾਣਗੇ।
ਬਾਇਡਨ ਨੇ ਬਿੱਲਾਂ ’ਤੇ ਹਸਤਾਖ਼ਰ ਕਰਨ ਤੋਂ ਪਹਿਲਾਂ ਕਿਹਾ ਕਿ ਇਨ੍ਹਾਂ ਵਿਚੋਂ ਹਰੇਕ ਕਾਨੂੰਨ ਆਮ ਸਮਝ ਅਤੇ ਆਮ ਭਲਾਈ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।ਇਹ ਬਿੱਲ ਸਮੇਂ ਦੀ ਜ਼ਰੂਰਤ ਨੇ।
ਇਸ ਮੌਕੇ ਕੁੱਝ ਕੁ ਕਾਂਗਰਸ ਦੇ ਆਗੂਆਂ ਨੇ ਉਨ੍ਹਾਂ ਨੂੰ ਘੇਰਨ ਦਾ ਯਤਨ ਵੀ ਕੀਤਾ, ਇਹ ਆਗੂ ਉਸ ਵੇਲੇ ਉੱਥੇ ਪਹੁੰਚੇ ਜਦੋਂ ਬਾਇਡਨ ਨੇ ਹਸਤਾਖ਼ਰ ਕਰ ਕੇ ਬਿੱਲਾਂ ਨੂੰ ਕਾਨੂੰਨਾਂ ’ਚ ਤਬਦੀਲ ਕੀਤਾ।
ਦੱਸ ਦੇਈਏ ਕਿ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਕਰੰਸੀ ਕੰਪਟਰੋਲਰ ਦਫ਼ਤਰ ਵੱਲੋਂ ਵਿਆਜ ’ਤੇ ਪੈਸਾ ਦੇਣ ਵਾਲਿਆਂ ਨੂੰ ਸਰਕਾਰੀ ਨੇਮਾਂ ਦੇ ਉਲਟ ਵਾਧੂ ਵਿਆਜ ਵਸੂਲਣ ਦੀ ਖੁੱਲ੍ਹ ਦਿੱਤੀ ਹੋਈ ਸੀ। ਟਰੰਪ ਪ੍ਰਸ਼ਾਸਨ ਵੱਲੋਂ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਸਬੰਧੀ ਨੇਮਾਂ ਵਿਚ ਵੀ ਢਿੱਲ ਦਿੱਤੀ ਹੋਈ ਸੀ। ਇਸ ਤੋਂ ਇਲਾਵਾ ਬਾਇਡਨ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ ਕਿ ਸਮਾਨ ਰੁਜ਼ਗਾਰ ਦੇ ਮੌਕਿਆਂ ਸਬੰਧੀ ਕਮਿਸ਼ਨ ਦੀ ਦਾਅਵਿਆਂ ਦੇ ਨਿਪਟਾਰੇ ਸਬੰਧੀ ਪ੍ਰਕਿਿਰਆ ਨੌਕਰੀ ਦੇਣ ਵਾਲਿਆਂ ਦੇ ਹੱਕ ਵਿਚ ਸੀ।
ਜੋ ਬਾਇਡਨ ਪ੍ਰਸ਼ਾਸ਼ਨ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਕਈ ਕਾਨੂੰਨਾਂ ਨੂੰ ਬਦਲਿਆ ਜਾ ਰਿਹਾ ਹੈ।