ਦੇਸ਼ ਵਿੱਚ ਪੈਂਦੀ ਭਿਆਨਕ ਗਰਮੀ ਨੇ ਸਾਰਿਆਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਗਰਮੀ ਦੀ ਰੁੱਤ ਤਾਂ ਹਰ ਸਾਲ ਆਉਂਦੀ ਹੈ, ਤੇ ਹਰ ਵਾਰੀ ਹੀ ਤਾਪਮਾਨ ਵੱਧ ਦਾ ਹੀ ਜਾਂਦਾ ਹੈ। ਮੌਸਮ ਵਿਗਿਆਨੀਆਂ ਵੱਲੋਂ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਭਾਰਤ ਵਿੱਚ ਪਿਛਲੇ 50 ਸਾਲਾਂ ਤੋਂ ਅੱਤ ਦੀ ਗਰਮੀ ਜਾਂ ਲੂ ਚੱਲਣ ਕਾਰਨ 17 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਖੋਜ ਪੱਤਰ ਪ੍ਰਿਥਵੀ ਵਿਗਿਆਨ ਬਾਰੇ ਮੰਤਰਾਲਾ ਦੇ ਸਕੱਤਰ ਐਮ.ਰਾਜੀਵਨ, ਵਿਗਿਆਨੀ ਕਮਲਜੀਤ ਰੇਅ, ਐਸ.ਐਸ. ਰੇਅ, ਆਰ.ਕੇ. ਗਿਰੀ ਤੇ ਏ.ਪੀ. ਦਿਮਰੀ ਵੱਲੋਂ ਹਾਲ ਹੀ ਵਿੱਚ ਜਾਰੀ ਕੀਤਾ ਗਿਆ। ਜਿਸ ਵਿੱਚ 1971 ਤੋਂ 2019 ਤੱਕ ਦੇਸ਼ ਵਿੱਚ 706 ਲੂ ਚੱਲਣ ਕਾਰਨ ਵਾਪਰੀਆਂ ਘਟਨਾਵਾਂ ਦੇ ਜ਼ਿਕਰ ਹਨ।

Spread the love