ਪੰਜਾਬੀ ਗਾਇਕ ਗੁਰਨਾਮ ਭੁੱਲਰ ਜਿਸ ਨੇ ਆਪਣੀ ਪਿਆਰੀ ਆਵਾਜ਼ ਨਾਲ ਲੋਕਾਂ ਨੂੰ ਕੀਲ ਕੇ ਰੱਖਿਆ ਹੋਇਆ ਹੈ। ਤੇ ਹੁਣ ਗੁਰਨਾਮ ਭੁੱਲਰ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗੁਰਨਾਮ ਭੁੱਲਰ ਦਾ ਨਵਾਂ ਗੀਤ ਰੋਕਾ ਆਇਆ। ਜਿਸ ਤੋਂ ਬਾਅਦ ਹਰ ਕੋਈ ਗੁਰਨਾਮ ਭੁੱਲਰ ਦੇ ਗੀਤ ਤੇ ਰੀਲ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ ,ਤੇ ਨਾਲ ਹੀ ਗੁਰਨਾਮ ਭੁੱਲਰ ਬੈਕ ਟੂ ਬੈਕ ਫ਼ਿਲਮ ‘ਚ ਕੰਮ ਕਰਦੇ ਨਜ਼ਰ ਆ ਰਹੇ ਹਨ।

ਇੰਸਟਾ ਰੀਲਸ ਜਿਸ ਦੀ ਵਜ੍ਹਾ ਨਾਲ ਹਰ ਇਕ ਕਲਾਕਾਰ ਦੇ ਗਾਣੇ ਕਰੋੜਾਂ ਵਿਊਜ਼ ਨਾਲ ਵਾਇਰਲ ਹੁੰਦੇ ਹਨ ਓਥੇ ਹੀ ਹੁਣ ਗੁਰਨਾਮ ਭੁੱਲਰ ਵੀ ਆਪਣੇ ਗਾਣੇ ਦੀ ਪ੍ਰੋਮੋਸ਼ਨ ਵਿੱਚ ਲਗਾਤਾਰ ਜੁਟੇ ਹੋਏ ਨੇ ਹਰ ਦਿਨ ਗੁਰਨਾਮ ਦੀਆ ਕਈ ਵੀਡਿਓਜ਼ ਵੱਖ ਵੱਖ ਕਲਾਕਾਰਾਂ ਨਾਲ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵੀਡੀਓ ‘ਚ ਉਹ ਲਾੜੇ ਦੀ ਲੁੱਕ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨਾਲ ਲਾਲ ਰੰਗ ਦੀ ਸੂਟ ‘ਚ ਇੱਕ ਲਾੜੀ ਵੀ ਨਜ਼ਰ ਆ ਰਹੀ ਹੈ।

ਇਹ ਲਾਲ ਸੂਟ ਵਾਲੀ ਮੁਟਿਆਰ ਅਦਾਕਾਰਾ ਜੈਸਮੀਨ ਬਾਜਵਾ ਹੈ। ਦੋਵੇਂ ਕਲਾਕਾਰ ਲਾੜਾ ਲਾੜੀ ਦੇ ਆਉਟਫਿੱਟ ‘ਚ ਨਜ਼ਰ ਆ ਰਹੇ ਹਨ। ਦੋਵੇਂ ਜਾਣੇ ਪੰਜਾਬੀ ਗੀਤ ‘ਰੋਕਾ’ ‘ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਕੰਮ ਦੀ ਤਾਂ ਉਹ ਇੰਨੀਂ ਦਿਨੀਂ ਆਪਣੀ ਅਗਲੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਹਨ।

Spread the love