ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਦੌਰਾਨ ਕਈ ਪਾਬੰਦੀਆਂ 19 ਜੁਲਾਈ ਤੋਂ ਹਟਾ ਲਈਆਂ ਜਾਣਗੀਆਂ।ਬੋਰਿਸ ਜਾਨਸਨ ਨੇ ਕਿਹਾ ਕਿ ਲੋਕਾਂ ਨੂੰ ਵਾਇਰਸ ਨਾਲ ਜਿਉਣਾ ਸਿੱਖਣਾ ਪਵੇਗਾ, ਸਮਾਜਿਕ ਦੂਰੀਆਂ, ਮਾਸਕ ਅਤੇ ਘਰ ਤੋਂ ਕੰਮ ਵਰਗੇ ਨਿਯਮ ਖਤਮ ਹੋਣਗੇ, ਹਾਲਾਂਕਿ ਉਨਾਂ ਕਿਹਾ ਕਿ ਜਨਤਾ ਨੂੰ ਕੋਵਿਡ ਨਾਲ ਨਜਿੱਠਣ ਲਈ ਆਪਣੀ ਆਮ ਸੂਝ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਤੋਂ ਪਹਿਲਾਂ ਦੇਸ਼ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਸੀ, ਇਸ ਫਲੂ ਨੂੰ ਖਤਮ ਕਰਨਾ ਅਸੰਭਵ ਹੈ ਇਸ ਕਰਕੇ ਆਪ ਬਚਾਅ ਰੱਖਣ ਦੀ ਆਦਤ ਵੀ ਪਾਉਣੀ ਚਾਹੀਦੀ ਹੈ,ਇਹ ਵਿਗਿਆਨੀਆਂ ਨੂੰ ਚਿੰਤਤ ਕਰਦਾ ਹੈ, ਕਈ ਮਾਹਰਾਂ ਦਾ ਕਹਿਣਾ ਕਿ ਵੱਧ ਰਹੀ ਤਬਦੀਲੀ ਨਾਲ ਅੱਗੇ ਵਧਣਾ ਇਕ ਵੇਰੀਐਂਟ ਫੈਕਟਰੀ ਬਣਾਉਣ ਵਾਂਗ ਹੈ. ਯੂਕੇ ਵਿਚ ਪਿਛਲੇ 24 ਘੰਟਿਆਂ ਵਿਚ 24,248 ਮਾਮਲੇ ਸਾਹਮਣੇ ਆਏ ਹਨ, ਜੋ ਕਿ ਜਨਵਰੀ ਤੋਂ ਬਾਅਦ ਦਾ ਸਭ ਤੋਂ ਵੱਧ ਹੈ ਜਿਸ ਕਰਕੇ ਚਿੰਤਾਵਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ।

Spread the love