ਤਾਲਿਬਾਨ ਇਕ ਵਾਰ ਫਿਰ ਤੋਂ ਅਫਗਾਨਿਸਤਾਨ ਵਿਚ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ। ਉੱਤਰ ਅਫਗਾਨਿਸਤਾਨ ਦੇ ਇਲਾਕਿਆਂ ਵਿਚ ਤਾਲਿਬਾਨ ਨੂੰ ਮਿਲ ਰਹੀ ਜਿੱਤ ਨੇ ਸੰਕਟ ਵਧਾ ਦਿੱਤਾ ਹੈ ਜਿਸਨੂੰ ਦੇਖਦਿਆਂ ਕੁਝ ਦੇਸ਼ਾਂ ਨੇ ਉਸ ਇਲਾਕੇ ਵਿਚ ਸਥਿਤ ਆਪਣੇ ਵਪਾਰਕ ਦੂਤਘਰ ਬੰਦ ਕਰ ਦਿੱਤੇ ਹਨ।
ਅਮਰੀਕਾ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਦੇਸ਼ ਦੇ ਆਪਣੇ ਸਭ ਤੋਂ ਵੱਡੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਖਾਲੀ ਕਰ ਲਿਆ ਹੈ ਅਤੇ ਅਗਸਤ ਦੇ ਅੰਤ ਤੱਕ ਅੰਤਮ ਵਾਪਸੀ ਤੋਂ ਪਹਿਲਾਂ ਕੁਝ ਸੌ ਅਮਰੀਕੀ ਫੌਜਾਂ ਨੂੰ ਅਫਗਾਨਿਸਤਾਨ ਤੋਂ ਛੱਡ ਦਿੱਤਾ ਗਿਆ ਸੀ।
ਤਾਲਿਬਾਨ ਦੇ ਉੱਤਰ–ਪੂਰਬ ਬਦਖਸ਼ਾਂ ਸੂਬੇ ਦੇ ਜ਼ਿਆਦਾਤਰ ਜ਼ਿਲਿ੍ਹਆਂ ’ਤੇ ਕਬਜੇ ਤੋਂ ਬਾਅਦ ਅਫਗਾਨ ਫੌਜ ਦੀ ਇਹ ਹਿਜ਼ਰਤ ਸਾਹਮਣੇ ਆਈ ਹੈ।
ਕਈ ਜਿਲਿ੍ਹਆਂ ਵਿਚ ਬਿਨਾਂ ਕਿਸੇ ਸੰਘਰਸ਼ ਦੇ ਹਥਿਆਰ ਸੁੱਟ ਦਿੱਤੇ ਜਦਕਿ ਤਜਾਕਿਸਿਤਾਨ ਨਾਲ ਲੱਗਣ ਵਾਲੇ ਸੂਬੇ ਦੀ ਉੱਤਰੀ ਸਰਹੱਦ ’ਤੇ ਅਫਗਾਨ ਨੈਸ਼ਨਲ ਸਕਿਓਰਿਟੀ ਐਂਡ ਡਿਫੈਂਸ ਫੋਰਸਿਜ ਦੇ ਸੈਂਕੜੇ ਫੌਜੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਸਰਹੱਦ ਪਾਰ ਕੀਤੀ।