ਵਿਸ਼ਵ ਵਿੱਚ ਕੱਲ 4 ਲੱਖ 68 ਹਜ਼ਾਰ 187 ਵਿਅਕਤੀਆਂ ਦੀ ਕਰੋਨਾ ਰਿਪੋਰਟ ਪੌਜ਼ੀਟਿਵ ਆਈ।

ਇਸ ਦੌਰਾਨ 3 ਲੱਖ 64 ਹਜ਼ਾਰ 573 ਲੋਕਾਂ ਨੇ ਕਰੋਨਾ ਨੂੰ ਮਾਤ ਦਿੱਤੀ। 24 ਘੰਟਿਆ ‘ਚ 8,230 ਵਿਅਕਤੀਆਂ ਦੀ ਇਨਫੈਕਸ਼ਨ ਨਾਲ ਮੌਤ ਵੀ ਹੋਈ ਤੇ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿਚ ਹੋਈਆਂ।

ਇਸ ਵਿਚਕਾਰ ਫਾਈਜ਼ਰ ਨੇ ਆਪਣੀ ਕਰੋਨਾ ਵੈਕਸੀਨ ਦੀ ਤੀਜੀ ਡੋਜ਼ ਲਈ ਯੂਐਸ ਰੇਗੂਲੇਟਰੀ ਬੌਡੀ ਤੋਂ ਅਪੂਵਲ ਮੰਗਣ ਦੀ ਤਿਆਰੀ ਸ਼ੁਰੂ ਕਰ ਲਈ ਹੈ।

ਉੱਧਰ ਯੂਕੇ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਇੱਕ ਵਾਰ ਫਿਰ ਵਿਗੜਦੇ ਜਾ ਰਹੇ ਨੇ,24 ਘੰਟਿਆਂ ‘ਚ 32,551 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ।

Spread the love