ਫਲੋਰਿਡਾ ਦੇ ਸਰਫਸਾਈਡ ਵਿੱਚ ਢਹਿ ਢੇਰੀ ਹੋਈ ਬਿਲਡਿੰਗ ਦੇ ਮਲਬੇ ਵਿੱਚ ਦੱਬੇ ਹੋਏ ਲੋਕਾਂ ਦੀ ਭਾਲ ਤੋਂ ਬਾਅਦ ਬਚਾਅ ਕਾਰਜਾਂ ਨੂੰ ਰਿਕਵਰੀ ਯਤਨਾਂ ਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਜੋ ਮਲਬੇ ਹੇਠਲੇ ਲੋਕਾਂ ਨੂੰ ਜਲਦੀ ਕੱਢਿਆ ਜਾ ਸਕੇ।
ਮਿਆਮੀ-ਡੇਡ ਕਾਉਂਟੀ ਦੀ ਮੇਅਰ ਨੇ ਦੱਸਿਆ ਕਿ ਇਮਾਰਤ ਡਿੱਗਣ ਤੋਂ ਦੋ ਹਫ਼ਤਿਆਂ ਬਾਅਦ ਘੱਟੋ ਘੱਟ 64 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 70 ਦੇ ਕਰੀਬ ਅਜੇ ਵੀ ਲਾਪਤਾ ਹਨ।
ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਪ੍ਰਸ਼ਾਸਨ ਨੇ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਲਈ ਸਰਚ ਐਂਡ ਰਿਸਕਿਉ ਅਪ੍ਰੇਸ਼ਨ ਵਿੱਚ ਸਾਰੇ ਸਾਧਨਾਂ ਦੀ ਵਰਤੋਂ ਕਰ ਲਈ ਹੈ ਅਤੇ ਇਸ ਸਬੰਧੀ ਬਚਾਅ ਕਾਰਜਾਂ ਨੂੰ ਰਿਕਵਰੀ ਯਤਨਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਬਹੁਤ ਮੁਸ਼ਕਿਲ ਹੈ।
ਦੱਸ ਦੇਈਏ ਕਿ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਉਸ ਸਮੇਂ ਹੋਰ ਵਧ ਗਈ ਜਦੋਂ ਮਲਬੇ ਵਿਚੋਂ 18 ਹੋਰ ਲਾਸ਼ਾਂ ਬਰਾਮਦ ਹੋਈਆਂ।
ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਮਿਲ ਰਹੇ ਲੋਕਾਂ ਵਿੱਚੋਂ ਕੋਈ ਜਿਉਂਦਾ ਵੀ ਹੋਵੇਗਾ।