ਅਫਗਾਨਿਸਤਾਨ ਦੇ ਕਈ ਖੇਤਰਾਂ ‘ਤੇ ਮੁੜ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀ ਹੁਣ ਕੰਧਾਰ ਵਿਚ ਵੀ ਦਾਖਲ ਹੋ ਗਏ ਨੇ, ਜਿਸ ਦੇ ਚੱਲਦਿਆਂ ਭਾਰਤ ਨੇ ਕੰਧਾਰ ਤੋਂ 50 ਦੇ ਕਰੀਬ ਡਿਪਲੋਮੈਟਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਵਾਪਸ ਬੁਲਾ ਲਿਆ ਹੈ।

ਭਾਰਤ ਨੇ ਕਿਹਾ ਕਿ ਕਾਬੁਲ, ਕੰਧਾਰ ਅਤੇ ਮਜ਼ਾਰ-ਏ-ਸ਼ਰੀਫ ਸ਼ਹਿਰ ਵਿਚਲੇ ਕੌਂਸਲੇਟਾਂ ਵਿਚ ਆਪਣਾ ਮਿਸ਼ਨ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਅਧਿਕਾਰੀਆਂ ਨੇ ਕਿਹਾ ਸੀ ਕਿ ਭਾਰਤ, ਅਫਗਾਨਿਸਤਾਨ ਵਿਚ ਵਿਗੜਦੀ ਸੁਰੱਖਿਆ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

ਇਹ ਵੀ ਕਿਹਾ ਗਿਆ ਕਿ ਇਹ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਜਾਣਗੇ ਕਿ ਭਾਰਤੀ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚੇ।

Spread the love