ਪਾਕਿਸਤਾਨ ਦੀ ਰਾਜਨੀਤੀ ‘ਚ ਇੱਕ ਵਾਰ ਫਿਰ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ,ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇੱਕ ਵਾਰ ਫਿਰ ਨਿਸ਼ਾਨੇ ‘ਤੇ ਲਿਆ।

ਦੇਸ਼ ‘ਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਮਰੀਅਮ ਨੇ ਤਿੱਖੀ ਝਾੜ ਪਾਈ , ਮਰੀਅਮ ਨਵਾਜ਼ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਕ੍ਰਿਕਟ ਦੇ ਬੱਲੇ ਦੀ ਬਜਾਏ ਚੋਰ ਹੋਣਾ ਚਾਹੀਦਾ ਹੈ।

ਮਰੀਅਮ ਨੇ ਕਿਹਾ ਕਿ 2018 ’ਚ ਇਮਰਾਨ ਖਾਨ ਨੇ ਬੱਲੇ ਨਾਲ ਚੋਣਾਂ ਚੋਰੀ ਕੀਤੀਆਂ ਜਿਸ ਦਾ ਸਭ ਲੋਕਾਂ ਨੂੰ ਪਤਾ ਹੈ ਇਸ ਤੋਂ ਇਲਾਵਾ ਪਾਰਟੀ ਉਪ ਪ੍ਰਧਾਨ ਨੇ ਕਿਹਾ ਕਿ ਲੋਕ ਜਾਣਦੇ ਨੇ ਕਿ ਕਿਵੇਂ ਆਟੇ ਅਤੇ ਖੰਡ ’ਚ ਵੀ ਸਰਕਾਰ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ।

ਇਸ ਤੋਂ ਪਹਿਲਾਂ ਵੀ ਵਿਰੋਧੀ ਧਿਰਾਂ ਨੇ ਮਜੂਦਾਂ ਸਰਕਾਰ ‘ਤੇ ਕਈ ਦੋਸ਼ ਲਗਾਏ ਗਏ ਨੇ,ਆਪਣੇ ਪਿਤਾ ਦੇ ਕੰਮਾਂ ਦਾ ਗੁਣਗਾਣ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਕਰਦੇ ਹੋਏ ਮਰੀਅਮ ਨੇ ਕਿਹਾ ਕਿ ਜਦੋਂ ਕੋਈ ਨਵਾਜ਼ ਸ਼ਰੀਫ ਬਾਰੇ ਸੋਚਦਾ ਹੈ ਤਾਂ ਉਹ ਤਰੱਕੀ ਨੂੰ ਯਾਦ ਕਰਦਾ ਹੈ ਪਰ ਕਿਸੇ ਨੂੰ ਵੀ ਸਿਲੈਕਟਿਡ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਭਰੋਸਾ ਨਹੀਂ ਹੈ।ਉਹ ਨਾ ਤਾਂ ਦੇਸ਼ ’ਚ ਸਤਿਕਾਰ ਹਾਸਲ ਕਰ ਰਹੇ ਹਨ ਅਤੇ ਨਾ ਹੀ ਵਿਦੇਸ਼ਾਂ ’ਚ। ਇਸ ਤੋਂ ਪਹਿਲਾਂ ਬਿਲਾਵਲ ਭੁੱਟੋ ਵੀ ਕਈ ਬਾਰ ਇਮਰਾਨ ਸਰਕਾਰ ਦੀ ਆਲੋਚਨਾ ਕਰਦੇ ਨਜ਼ਰ ਆਏ ਨੇ

Spread the love