ਪਾਕਿਸਤਾਨ ’ਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ। ਦੇਸ਼ ‘ਚ ਕਰੋਨਾ ਦੀ ਚੌਥੀ ਲਹਿਰ ਦੀ ਦਿੱਤੀ ਦਸਤਕ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।ਇੱਥੇ ਤੇਜ਼ੀ ਨਾਲ ਮਰੀਜ਼ ਵਧ ਰਹੇ ਹਨ।

ਪਿਛਲੇ 24 ਘੰਟਿਆਂ ’ਚ ਮਈ ਤੋਂ ਬਾਅਦ ਸਭ ਤੋਂ ਜ਼ਿਆਦਾ ਨਵੇਂ ਮਰੀਜ਼ ਸਾਹਮਣੇ ਆਏ। ਮਾਹਿਰਾਂ ਦਾ ਮੰਨਣਾ ਹੈ ਕਿ ਜਨਤਾ ਦੀ ਲਾਪਰਵਾਹੀ ਕਾਰਨ ਮਰੀਜ਼ਾਂ ਦੀ ਗਿਣਤੀ ਵਧੀ ਹੈ।

ਮਾਹਿਰਾਂ ਦਾ ਕਹਿਣਾ ਕਿ ਕੋਰੋਨਾ ਦੀ ਚੌਥੀ ਲਹਿਰ ਦਾ ਕਹਿਰ ਜੁਲਾਈ ਦੇ ਅਖ਼ੀਰ ਤੇ ਅਗਸਤ ਦੇ ਪਹਿਲੇ ਹਫ਼ਤੇ ਤਕ ਤੇਜ਼ੀ ਨਾਲ ਵਧਣ ਲੱਗੇਗਾ ਜਿਸ ਕਰਕੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ।

ਇਹ ਪਹਿਲਾ ਮੌਕਾ ਹੈ, ਜਦੋਂ ਪਾਜ਼ੇਟਿਵ ਦਰ ਚਾਰ ਫ਼ੀਸਦੀ ਤੋਂ ਜ਼ਿਆਦਾ ਹੋ ਗਈ ਹੈ। 30 ਮਈ ਨੂੰ ਪਾਜ਼ੇਟਿਵ ਦਰ 4.05 ਦਰਜ ਕੀਤੀ ਗਈ ਸੀ। ਪਾਜ਼ੇਟਿਵ ਦਰ ਕੁਲ ਪ੍ਰੀਖਣ ਕੀਤੇ ਗਏ ਲੋਕਾਂ ’ਚੋਂ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੇ ਆਧਾਰ ’ਤੇ ਕੱਢੀ ਜਾਂਦੀ ਹੈ।

ਦਰਅਸਲ ਪਾਕਿਸਤਾਨ ’ਚ ਪਿਛਲੇ ਤਿੰਨ ਹਫ਼ਤੇ ਤੋਂ ਵੀ ਘੱਟ ਸਮੇਂ ’ਚ ਨਵੇਂ ਮਾਮਲਿਆਂ ’ਚ ਤਿੰਨ ਗੁਣਾ ਵਾਧਾ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਮਰੀਜ਼ਾਂ ਦੀ ਗਿਣਤੀ ’ਚ ਵਾਧੇ ਦੀ ਜ਼ਿੰਮੇਵਾਰ ਜਨਤਾ ਦੀ ਲਾਪਰਵਾਹੀ ਨੂੰ ਦੱਸਿਆ ਹੈ।

ਤੇਜ਼ੀ ਨਾਲ ਵਧ ਰਹੇ ਕੇਸਾਂ ਨੂੰ ਲੈ ਕੇ ਕਈਆਂ ਨੇ ਸਰਕਾਰ ਨੂੰ ਲਾਕਡਾਊਨ ਲਾਉਣ ਦੀ ਅਪੀਲ ਕੀਤੀ ਹੈ।

Spread the love