ਇਰਾਕ ਦੇ ਦੱਖਣੀ ਸ਼ਹਿਰ ਨਸੀਰੀਆ ਵਿਚ ਇੱਕ ਕੋਵਿਡ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ ਜਿਸ ਕਰਕੇ 2 ਸਿਹਤ ਵਿਭਾਗ ਦੇ ਕਰਮਚਾਰੀਆਂ ਸਮੇਤ 44 ਲੋਕਾਂ ਦੀ ਮੌਤ ਹੋ ਗਈ ਜਦਕਿ 67 ਲੋਕ ਜਖ਼ਮੀ ਹੋ ਗਏ ਜਿਸ ਤੋਂ ਬਾਅਦ ਲੰਬੇ ਸਮੇਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

ਸ਼ੁਰੂਆਤੀ ਜਾਂਚ ‘ਚ ਸਾਹਣਮੇ ਆਇਆ ਕਿ ਅੱਗ ਦੀ ਇਹ ਘਟਨਾ ਇਕ ਆਕਸੀਜਨ ਟੈਂਕ ਵਿਚ ਵਿਸਫੋਟ ਤੋਂ ਬਾਅਦ ਵਾਪਰੀ।ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੈਠਕ ਬੁਲਾਈ।

ਹਾਦਸਿਆਂ ਦੇ ਸਮੇਂ ਦੇ ਸਿਹਤ ਕਰਮਚਾਰੀਆਂ ਨੇ ਕੋਵਿਡ ਹਸਪਤਾਲ ਤੋਂ ਜਲਦੇ ਹੋਈਆਂ ਲਾਸ਼ਾਂ ਬਾਹਰ ਕੱਢੀਆਂ ਜਿਸ ਤੋਂ ਬਾਅਦ ਹੜਕੰਪ ਮਚ ਗਿਆ।

ਇਸ ਤੋਂ ਪਹਿਲਾਂ ਵੀ ਹਸਤਪਾਲ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਜਿਸ ‘ਚ 82 ਲੋਕਾਂ ਦੀ ਮੌਤ ਹੋਈ ਸੀ।

Spread the love