ਤਕਨੀਕ ਦੀ ਵਰਤੋਂ ਕਰਕੇ ਅੱਜ ਹਰ ਦੇਸ਼ ਅੱਗੇ ਨਿਕਲਣਾ ਚਾਹੁੰਦਾ ਹੈ ਜਿਸ ਨੂੰ ਲੈ ਕੇ ਭੱਜ ਦੌੜ ਬਣੀ ਹੋਈ ਹੈ। ਖ਼ਬਰ ਚੀਨ ਤੋਂ ਹੈ ਜਿਸ ਨੂੰ ਲੈ ਕੇ ਅਮਰੀਕੀ ਰਿਪੋਰਟ ਨੇ ਖੁਲਾਸਾ ਕੀਤਾ।
ਰਿਪੋਰਟ ‘ਚ ਕਿਹਾ ਗਿਆ ਕਿ ਚੀਨ ਤੇਜ਼ੀ ਨਾਲ ਪੁਲਾੜ਼ ਵਿਚ ਮਾਰ ਕਰਨ ਵਾਲੇ ਹਥਿਆਰ ਵਿਕਸਿਤ ਕਰ ਰਿਹਾ ਹੈ। ਜੇ ਉਹ ਇਸ ਵਿਚ ਸਫਲ ਹੋ ਜਾਂਦਾ ਹੈ ਤਾਂ ਉਸ ਦੀ ਦਾਦਗਿਰੀ ਹੋਰ ਵੱਧ ਜਾਵੇਗੀ।
ਉਥੇ ਅਮਰੀਕੀ ਖੁਫੀਆ ਵਿਭਾਗ ਦਾ ਕਹਿਣਾ ਹੈ ਕਿ ਚੀਨ ਉਨ੍ਹਾਂ ਹਥਿਆਰਾਂ ’ਤੇ ਜ਼ੋਰ ਦੇ ਰਿਹਾ ਹੈ, ਜੋ ਉਸ ਦੇ ਅਤੇ ਅਮਰੀਕਾ ਵਿਚਕਾਰ ਪੁਲਾੜ ਮੁਕਾਬਲੇ ਵਿਚ ਅਸਮਾਨਤਾ ਨੂੰ ਘੱਟ ਕਰ ਸਕਦੇ ਹਨ।
ਇਸ ਰਿਪੋਰਟ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ। ਉੱਧਰ ਇੱਕ ਰੂਸੀ ਵੈਬਸਾਈਟ ਨੇ ਵੀ ਕਿਹਾ ਕਿ ਚੀਨ ਉਨ੍ਹਾਂ ਹਥਿਆਰਾਂ ਵਿਚ ਕਾਫੀ ਨਿਵੇਸ਼ ਕਰ ਰਿਹਾ ਹੈ, ਜੋ ਉਪਗ੍ਰਹਿਆਂ ਨੂੰ ਜਾਮ ਅਤੇ ਨਸ਼ਟ ਕਰਨ ਦੀ ਸਮੱਰਥਾ ਰੱਖਦੇ ਹਨ।
ਇਸ ਤਰ੍ਹਾਂ ਦੇ ਹਥਿਆਰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਤਤਕਾਲ ਖਤਰਾ ਪੈਦਾ ਕਰ ਸਕਦੇ ਹਨ।