ਪਾਕਿਸਤਾਨ ਦੇ ਖੈਬਰ ਪਖਤੂਨਬਾ ਦੇ ਕੁਰਮ ‘ਚ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨੇ ਫੌਜ ‘ਤੇ ਹਮਲਾ ਬੋਲ ਦਿੱਤਾ ਜਿਸ ‘ਚ 15 ਜਵਾਨਾਂ ਦੀ ਮੌਤ ਹੋ ਗਈ ਜਦਕਿ ਇਸ ਹਮਲੇ ਵਿਚ ਕਈ ਜਵਾਨ ਜ਼ਖ਼ਮੀ ਹੋ ਗਏ ਹਨ।

ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਨੇ ਫ਼ੌਜ ਦੇ 63 ਜਵਾਨਾਂ ਨੂੰ ਅਗਵਾ ਵੀ ਕਰ ਲਿਆ ਹੈ।ਪਾਬੰਦੀਸ਼ੁਦਾ ਅੱਤਵਾਦੀ ਸਮੂਹ ਤਹਿਰੀਕ-ਏ-ਤਾਲੀਬਨ ਪਾਕਿਸਤਾਨ ਜਾਂ ਪਾਕਿਸਤਾਨ ਤਾਲਿਬਨ ਦੇ ਖਿਲਾਫ਼ ਇੱਕ ਆਪਰੇਸ਼ਨ ਦੌਰਾਨ ਫੌਜ ਦਾ ਨੁਕਸਾਨ ਹੋਇਆ।

ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਕੁਝ ਜਵਾਨਾਂ ਨੂੰ ਵੀ ਬੰਧਕ ਵੀ ਬਣਾਇਆ ਹੋਇਆ ਹੈ। ਇਸ ਹਮਲੇ ਤੋਂ ਬਾਅਦ ਗੁਆਂਢੀ ਮੁਲਕ ’ਚ ਤਰਥੱਲੀ ਮਚੀ ਹੋਈ ਹੈ।

ਦੱਸਿਆ ਜਾ ਰਿਹਾ ਕਿ ਟੀ.ਟੀ.ਪੀ. ਦੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ’ਚ ਕੈਪਟਨ 15 ਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ 15 ਜ਼ਖਮੀ ਹੋ ਗਏ ਹਨ।

ਅੱਤਵਾਦੀਆਂ ਖਿਲਾਫ ਚਲਾਏ ਜਾ ਰਹੇ ਆਪ੍ਰੇਸ਼ਨ ਨੂੰ ਕੈਪਟਨ ਅਬਦੁਲ ਬਾਸਿਤ ਖਾਨ ਲੀਡ ਕਰ ਰਹੇ ਸਨ।ਇਸ ਤੋਂ ਪਹਿਲਾਂ ਤਾਲਿਬਾਨ ਨੇ ਵੀ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਉਨਾਂ ਦੇ ਮਸਲਿਆਂ ‘ਚ ਦਖ਼ਲਅੰਦਾਜ਼ੀ ਨਾ ਕੀਤੀ ਜਾਵੇ।

Spread the love