ਅਮਰੀਕਾ ‘ਚ ਇੱਕ ਪਾਸੇ ਕਰੋਨਾ ਦਾ ਕਹਿਰ ਸਿਖਰਾਂ ‘ਤੇ ਹੈ , ਮੌਤਾਂ ਦਾ ਸਿਲਲਿਸਾ ਘੱਟ ਜ਼ਰੂਰ ਹੋਇਆ ਪਰ ਰੁੱਕਣ ਦਾ ਨਾਂਅ ਨਹੀਂ ਲੈ ਰਿਹਾ ਜਿਸ ਕਰਕੇ ਕੇਸ ਵੀ ਤੇਜ਼ੀ ਨਾਲ ਵਧਦੇ ਜਾ ਰਹੇ ਨੇ।
ਪਰ ਇਨ੍ਹਾਂ ਸਭ ਦੌਰਾਨ ਅਮਰੀਕਾ ਤੋਂ ਇੱਕ ਹੋਰ ਹੈਰਾਨ ਕਰਦੀ ਖ਼ਬਰ ਸਾਹਮਣੇ ਆਈ ਹੈ।ਅਮਰੀਕੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਸਾਲ ਦੇਸ਼ ’ਚ ਨਸ਼ੇ ਦੀ ਓਵਰਡੋਜ਼ ਨਾਲ ਰਿਕਾਰਡ 93,000 ਲੋਕਾਂ ਦੀ ਮੌਤ ਹੋਣ ਦੀ ਗੱਲ ਕਹੀ ਹੈ।
ਅੰਕੜਿਆਂ ਦੇ ਅਨੁਸਾਰ ਇਹ ਪਿਛਲੇ ਸਾਲ ‘ਡਰੱਗ ਓਵਰਡੋਜ਼’ ਕਾਰਨ ਹੋਈਆਂ 72,000 ਮੌਤਾਂ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਇੱਕ ਪਾਸੇ ਸੁਪਰਪਾਵਰ ਦੇਸ਼ ਬਣਨ ਦੇ ਦਾਅਵੇ ਕਰਨ ਵਾਲੇ ਦੇਸ਼ ‘ਚ ਜ਼ਮੀਨੀ ਹਕੀਕਤ ਹੋਰ ਨੇ।ਓਵਰਡੋਜ਼ ਦੇ ਮਾਮਲਿਆਂ ’ਤੇ ਨੇੜਲੀ ਨਜ਼ਰ ਰੱਖਣ ਵਾਲੀ ਯੂਨੀਵਰਸਿਟੀ ਦੇ ਪਬਲਿਕ ਹੈਲਥ ਰਿਸਰਚਰ ਬ੍ਰਾਂਡਨ ਮਾਰਸ਼ਲ ਨੇ ਕਿਹਾ ਕਿ ਇਹ ਬਹੁਤ ਵੱਡਾ ਜਾਨੀ ਨੁਕਸਾਨ ਹੈ।
ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਹੀ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਨਾਲ ਜੂਝ ਰਿਹਾ ਸੀ ਪਰ “ਕੋਵਿਡ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ।”