ਯੂਕੇ ‘ਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ।ਇੱਥੇ ਵੈਕਸੀਨ ਲਗਵਾ ਚੁੱਕੇ ਬਾਲਗਾਂ ਵਿੱਚ ਕੋਰੋਨਾ ਦੀ ਲਾਗ ਦੇ ਕੇਸ ਬਹੁਤ ਤੇਜ਼ੀ ਨਾਲ ਆ ਰਹੇ ਹਨ।

ਬ੍ਰਿਟੇਨ ਵਿਚ ਮਹਾਂਮਾਰੀ ਦੀ ਤੀਜੀ ਲਹਿਰ ਆਪਣੇ ਸਿਖਰ ‘ਤੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇੱਕ ਪਾਸੇ ਯੂਕੇ ‘ਚ ਕੁੱਲ 87.2 ਪ੍ਰਤੀਸ਼ਤ ਲੋਕ ਉਹ ਲੋਕ ਹਨ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ ਤੇ ਦੂਸਰੇ ਪਾਸੇ ਹਰ ਰੋਜ਼ 30 ਹਜ਼ਾਰ ਤੋਂ ਵਧ ਕੇਸ ਸਾਹਮਣੇ ਆਉਣ ਕਰਕੇ ਸਰਕਾਰ ਦੀ ਚਿੰਤਾ ਵਧੀ ਹੋਈ ਹੈ।

ਅਜਿਹੀ ਸਥਿਤੀ ਵਿਚ, ਵੱਡਾ ਸਵਾਲ ਇਹ ਹੈ ਕਿ ਕੀ 19 ਜੁਲਾਈ ਤੋਂ ਬ੍ਰਿਟੇਨ ਨੂੰ ਪੂਰੀ ਤਰ੍ਹਾਂ ਖੋਲਣਾ ਕਿੰਨਾ ਕੁ ਸਹੀ ਹੈ? 6 ਜੁਲਾਈ ਨੂੰ 12905 ਅਜਿਹੇ ਲੋਕਾਂ ਵਿੱਚ ਵਾਇਰਸ ਦੀ ਪੁਸ਼ਟੀ ਹੋਈ, ਜਿੰਨਾਂ ਨੂੰ ਪਹਿਲਾਂ ਹੀ ਕੋਰੋਨਾ ਟੀਕਾ ਲੱਗ ਚੁੱਕਿਆ ਸੀ।

ਇਸ ਤੋਂ ਇਹ ਸਪੱਸ਼ਟ ਹੈ ਕਿ 6 ਜੁਲਾਈ ਨੂੰ ਕੋਰੋਨਾ ਸਕਾਰਾਤਮਕ ਪਾਏ ਗਏ 50% ਕੇਸਾਂ ਵਿੱਚ ਉਹ ਲੋਕ ਪਾਏ ਗਏ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਸੀ।

ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਨਿੱਜੀ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਇਹ ਮਹਾਂਮਾਰੀ ਖ਼ਤਮ ਨਹੀਂ ਹੋਈ ਹੈ।

ਉਨ੍ਹਾਂ ਕਿਹਾ, “ਅਸੀਂ ਸੋਮਵਾਰ, 19 ਜੁਲਾਈ ਤੋਂ ਤੁਰੰਤ ਹੀ ਪੁਰਾਣੀ ਆਮ ਜ਼ਿੰਦਗੀ ਵੱਲ ਵਾਪਸ ਨਹੀਂ ਆ ਸਕਦੇ।

Spread the love