ਅਫ਼ਗ਼ਾਨਿਸਤਾਨ ਦੇ ਕੰਧਾਰ ਵਿੱਚ ਤਾਲਿਬਾਨ ਤੇ ਅਫ਼ਗ਼ਾਨ ਫ਼ੌਜ ਵਿਚਾਲੇ ਲੜਾਈ ਦੌਰਾਨ ਉੱਘੇ ਫੋਟੋ ਜਰਨਲਿਸਟ ਦਾਨਿਸ਼ ਸਿਿਦੱਕੀ ਦੀ ਬੀਤੇ ਦਿਨ ਮੌਤ ਹੋ ਗਈ।
ਹਾਂਲਾਕਿ ਉਸਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਰਾਇਟਰਜ਼ ਦੇ ਇਸ ਫੋਟੋ ਜਰਨਲਿਸਟ ਨੂੰ ਆਪਣੇ ਕੰਮ ਲਈ ਵੱਕਾਰੀ ਪੁਲਿਟਜ਼ਰ ਪੁਰਸਕਾਰ ਵੀ ਮਿਲ ਚੁੱਕਿਆ ਹੈ।
ਭਾਰਤ ਵਿੱਚ ਅਫ਼ਗ਼ਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜਈ ਨੇ ਟਵੀਟ ਰਾਹੀਂ ਦਾਨਿਸ਼ ਦੀ ਮੌਤ ਬਾਰੇ ਜਾਣਕਾਰੀ ਦਿੱਤੀ।
ਚਰਚਾ ਇਹ ਵੀ ਹੈ ਕਿ ਦਾਨਿਸ਼ ਦੀ ਮੌਤ ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਤਣਾਅਪੂਰਵਕ ਮਾਹੌਲ ਦੌਰਾਨ ਕਵਰੇਜ਼ ਕਰਦੇ ਹੋਈ। ਕਈ ਇਸ ਮੌਤ ਨੂੰ ਹੱਤਿਆ ਦੇ ਸ਼ੱਕ ਨਾਲ ਵੀ ਦੇਖ ਰਹੇ ਨੇ।