ਯੂਏਈ ਨੇ ਭਾਰਤ, ਪਾਕਿਸਤਾਨ, ਬੰਗਲਾਦੇਸ ਤੇ ਸ੍ਰੀਲੰਕਾ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ’ਤੇ ਰੋਕ 21 ਜੁਲਾਈ ਤਕ ਵਧਾ ਦਿੱਤੀ ਗਈ ਹੈ।

ਦੁਬਈ ਨੇ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ 24 ਅਪ੍ਰੈਲ ਤੋਂ ਭਾਰਤ ਤੋਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ।

13 ਮਈ ਨੂੰ ਪਾਕਿਸਤਾਨ, ਬੰਗਲਾਦੇਸ, ਨੇਪਾਲ ਤੇ ਸ੍ਰੀਲੰਕਾ ਦੇ ਯਾਤਰੀਆਂ ਲਈ ਵੀ ਦਾਖ਼ਲਾ ਮੁਲਤਵੀ ਕਰ ਦਿੱਤਾ ਗਿਆ ਸੀ।

ਮੰਨਿਆ ਜਾ ਰਿਹਾ ਹੈ ਕਿ 24 ਜੁਲਾਈ ਨੂੰ ਈਦ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਉਡਾਣਾਂ ਦੁਬਾਰਾ ਸ਼ੁਰੂ ਹੋ ਸਕਦੀਆਂ ਹਨ।

ਯੂਏਈ ਦੇ ਨਾਗਰਿਕ, ਯੂਏਈ ਗੋਲਡਨ ਵੀਜ਼ਾ ਧਾਰਕਾਂ ਤੇ ਡਿਪਲੋਮੈਟਿਕ ਮਿਸ਼ਨਾਂ ਦੇ ਮੈਂਬਰ ਜਿਹੜੇ ਅਪਡੇਟ ਕੀਤੇ ਕੋਵਿਡ 19 ਪ੍ਰੋਟੋਕਾਲ ਦੀ ਪਾਲਣਾ ਕਰਦੇ ਹਨ ਨੂੰ ਹੀ ਯਾਤਰਾ ਦੀ ਛੋਟ ਦਿੱਤੀ ਗਈ ਹੈ।

Spread the love