ਦੁਨੀਆਂ ‘ਚ ਕਰੋਨਾ ਦਾ ਕਹਿਰ ਇੱਕ ਵਾਰ ਫਿਰ ਵਧਦਾ ਦੇਖ ਵਿਸ਼ਵ ਸਿਹਤ ਸੰਗਠਨ ਨੇ ਹਦਾਇਤਾਂ ਜਾਰੀ ਕਰਦਿਆਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ।

ਦਰਅਸਲ ਦੁਨੀਆ ਵਿੱਚ ਪਹਿਲੀ ਵਾਰ ਭਾਰਤ ਵਿਚ ਪਾਇਆ ਗਿਆ ਡੈਲਟਾ ਵੇਰੀਐਂਟ ਹੁਣ ਕਈ ਦੇਸ਼ਾਂ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਚੌਕਸ ਕੀਤਾ ਕਿ ਇਹ ਵੈਰੀਐਂਟ 104 ਦੇਸ਼ਾਂ ਤਕ ਪੁੱਜ ਗਿਆ ਹੈ ਇਸਦਾ ਪ੍ਰਸਾਰ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਸਭ ਤੋਂ ਵੱਡੀ ਚਿੰਤਾ ਦਾ ਕਾਰਨ ਇਸ ਕਰਕੇ ਵੀ ਹੈ, ਕਿਉਂਕਿ ਇਸ ’ਤੇ ਕਰੋਨਾ ਦੇ ਬਾਕੀ ਵੇਰੀਐਂਟ ਦੇ ਮੁਕਾਬਲੇ ਵੈਕਸੀਨ ਵੀ ਘੱਟ ਅਸਰਦਾਰ ਹੈ।

ਕਈ ਅਜਿਹੇ ਦੇਸ਼ ਜਿਥੇ ਜ਼ਿੰਦਗੀ ਵਾਪਸ ਪਟੜੀ ’ਤੇ ਆਉਂਦੀ ਦਿਖਣ ਲੱਗੀ ਸੀ, ਉੱਥੇ ਵੀ ਇਸ ਵੇਰੀਐਂਟ ਦੀ ਵਜ੍ਹਾ ਨਾਲ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ।

Spread the love