ਨਿਊਜ਼ੀਲੈਂਡ ਸਿੱਖ ਖੇਡਾਂ ਆਪਣੇ ਤੀਜੇ ਸਾਲ ਦੇ ਸਫ਼ਰ ‘ਤੇੇ ਹਨ, ਇਸ ਬਾਰ ਦੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ ਬਰੂਸ ਪੁਲਮਨ ਪਾਰਕ ਟਾਕਾਨੀਨੀ ‘ਚ 27 ਅਤੇ 28 ਨਵੰਬਰ ਨੂੰ ਹੋਣਗੀਆਂ ਜਿਸ ਨੂੰ ਲੈ ਕੇ ਦੇਸ਼ ਵਾਸੀਆਂ ‘ਚ ਉਤਸ਼ਾਹ ਪਾਇਆ ਜਾ ਰਿਹਾ ਏ,

ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਦੀ ਭਰੀ ਮਹਿਫਲ ‘ਚ ਇਸ ਸਾਲ ਦੀਆਂ ਖੇਡਾਂ ਦੀਆ ਤਾਰੀਖ਼ਾਂ ਦਾ ਐਲਾਨ ਕੀਤਾ ਗਿਆ,

ਤਰੀਕਾਂ ਦੀ ਘੁੰਢ ਚੁਕਾਈ ਦੇ ਇਸ ਸਮਾਮਗ ਦੀ ਸ਼ੁਰੂਆਤ ਸ. ਪਰਮਿੰਦਰ ਸਿੰਘ ਅਤੇ ਸ. ਸ਼ਰਨਜੀਤ ਸਿੰਘ ਨੇ ਸਾਂਝੇ ਰੂਪ ਵਿਚ ਆਏ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਜੀ ਆਇਆਂ ਆਖ ਕੇ ਕੀਤੀ।

ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਜਿੱਥੇ ਇਹਨਾਂ ਖੇਡਾਂ ਵਿੱਚ ਪੂਰੇ ਨਿਊਜ਼ੀਲੈਂਡ ਤੋਂ ਵੱਖ-ਵੱਖ ਖਿਡਾਰੀ ਖੇਡਾਂ ਵਿੱਚ ਹਿੱਸਾਂ ਲੈਣਗੇ, ਉੱਥੇ ਹੀ ਇਸ ਵਾਰ ਆਸਟ੍ਰੇਲੀਆ ਨਾਲ ਕੁਆਰੰਟੀਨ ਫ੍ਰੀ ਯਾਤਰਾ ਹੋਣ ਕਰਕੇ ਆਸ ਹੈ ਕਿ ਉਥੋਂ ਵੀ ਖਿਡਾਰੀ ਜ਼ਰੂਰ ਪਹੁੰਚਣਗੇ,

ਦੋ ਦਿਨਾਂ ਇਨ੍ਹਾਂ ਖੇਡਾਂ ਵਿਚ ਸਭਿਆਚਾਰਕ ਸਟੇਜ ਵੀ ਲੱਗੇਗੀ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸਭਿਆਚਾਰਕ ਸਟੇਜ ਲੱਗੇਗੀ ਜਿਸ ਵਿਚ ਸਥਾਨਕ ਕਲਾਕਾਰਾਂ ਤੋਂ ਇਲਾਵਾ ਗਿੱਧਾ, ਭੰਗੜਾ, ਗਾਇਕ, ਗਾਇਕਾਵਾਂ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਹੋਣਗੀਆਂ।

ਇਸ ਮੌਕੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ 22 ਨਵੰਬਰ ਤੋਂ 28 ਨਵੰਬਰ ਤੱਕ ਪੰਜਾਬੀ ਭਾਸ਼ਾ ਹਫ਼ਤਾ ਵੀ ਮਨਾਇਆ ਜਾਵੇਗਾ।ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਉਦਘਾਟਨੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਖੇਡਾਂ ਦਾ ਮੁੱਖ ਉਦੇਸ਼ ਸਿਹਤਮੰਦ ਰਹਿੰਦਿਆਂ ਸਿੱਖ ਖੇਡਾਂ, ਸਿੱਖ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਜੁੜੇ ਰਹਿਣਾ ਹੈ

Spread the love