ਈਰਾਨ ਦੇ ਦੱਖਣ-ਪੱਛਮ ਖੇਤਰ ‘ਚ ਪਾਣੀ ਦੀ ਦਿੱਕਤ ਕਰਕੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਹਜ਼ਾਰਾਂ ਲੋਕ ਸੜਕਾਂ ‘ਤੇ ਆਉਣ ਨੂੰ ਮਜ਼ਬੂਰ ਹੋ ਗਏ।
ਹਜ਼ਾਰਾਂ ਲੋਕ ਸੜਕਾਂ ‘ਤੇ ਆ ਕੇ ਪਾਣੀ ਦੀ ਮੰਗ ਕਰ ਰਹੇ ਨੇ। ਪ੍ਰਦਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਲੋਕਾਂ ‘ਤੇ ਫਾਇਰਿੰਗ ਕੀਤੀ।
ਇਸ ਘਟਨਾ ਦੀਆਂ ਕਈ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ ਜਿਸ ‘ਚ ਲੋਕ ਸੰਘਰਸ਼ ਕਰ ਰਹੇ ਨੇ।ਖੂਜਸਤਾਨ ਸੂਬੇ ਦੇ ਡਿਪਟੀ ਗਵਰਨਰ ਨੇ ਮੁਜ਼ਾਹਰੇ ਦੌਰਾਨ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇੱਥੇ ਅਰਬ ਅੱਤਵਾਦੀ ਵੀ ਲੰਬੇ ਸਮੇਂ ਤੋਂ ਸਰਗਰਮ ਬਣੇ ਹੋਏ ਹਨ।ਦੱਸ ਦੇਈਏ ਕਿ ਘਟਨਾ ਈਰਾਨ ਦੇ ਖੂਜੇਸਤਾਨ ਸੂਬੇ ‘ਚ ਸੂਸਨਗਰਦ ਸ਼ਹਿਰ ‘ਚ ਹੋਈ।
ਇੱਥੋਂ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਪੁਲਿਸ ਦਾ ਗੋਲ਼ੀਆਂ ਚਲਾਉਂਦੇ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਪਹਿਲਾਂ ਪੁਲਿਸ ਹਵਾ ‘ਚ ਫਾਇਰ ਕਰ ਰਹੀ ਹੈ, ਇਸ ਸੂਬੇ ‘ਚ ਪਹਿਲਾਂ ਵੀ ਰੋਸ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ।
ਇਹ ਪਹਿਲ਼ੀ ਵਾਰ ਨਹੀਂ ਜਦੋਂ ਜਲ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਹੋਏ ਹੋਣ, ਈਰਾਨ ਵਿਚ ਪਹਿਲਾਂ ਵੀ ਕਈ ਅਜਿਹੇ ਮੁਜ਼ਾਹਰੇ ਹੋਏ ਨੇ।
ਅਧਿਕਾਰੀਆਂ ਮੁਤਾਬਕ ਇੱਥੇ ਗੰਭੀਰ ਸੋਕਾ ਪਿਆ ਹੈ ਅਤੇ ਕਈ ਹਫ਼ਤਿਆਂ ਤੋਂ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਕਰੀਬ 50 ਫੀਸਦੀ ਘੱਟ ਬਾਰਿਸ਼ ਹੋਈ, ਜਿਸ ਨਾਲ ਪੁਲਾਂ ਵਿਚ ਬਹੁਤ ਘੱਟ ਪਾਣੀ ਬਚਿਆ ਹੈ।
ਈਰਾਨ ਵਿਚ ਪਾਣੀ ਦੀ ਕਮੀ ਨੂੰ ਲੈਕੇ ਪ੍ਰਦਰਸ਼ਨ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਇੱਥੇ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਤੇਲ ਉਦਯੋਗ ਦੇ ਹਜ਼ਾਰਾਂ ਕਰਮਚਾਰੀਆਂ ਦੇ ਹੜਤਾਲ ‘ਤੇ ਜਾਣ ਤੋਂ ਪਹਿਲਾਂ ਹਾਲਾਤ ਖਰਾਬ ਹਨ।