ਚੀਨ ਆਪਣੀਆਂ ਦਾਦਾਗਿਰੀ ਵਾਲੀਆਂ ਹਰਕਤਾਂ ਕਰਕੇ ਇੱਕ ਵਾਰ ਫਿਰ ਚਰਚਾ ਵਿੱਚ ਹੈ। ਚੀਨ ਨੇ ਇਸ ਵਾਰ ਪ੍ਰਮਾਣੂ ਬੰਬ ਨਾਲ ਹਮਲੇ ਦੀ ਧਮਕੀ ਦਿੱਤੀ ਹੈ।

ਦਰਅਸਲ ਚੀਨ ਨੇ ਤਾਇਵਾਨ ਮਾਮਲੇ ਬਾਰੇ ਜਾਪਾਨ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ। ਬੀਜਿੰਗ ਨੇ ਲਿਥੁਆਨੀਆ ਨੂੰ ਤਾਇਵਾਨੀ ਅੰਬੈਸੀ ਖੋਲ੍ਹਣ ਦੀ ਇਜਾਜ਼ਤ ਦੇਣ ‘ਤੇ ਇਹ ਚਿਤਾਵਨੀ ਦਿੱਤੀ ਹੈ।

ਚੀਨ ਟਾਪੂ ਖੇਤਰ ਤਾਇਵਾਨ ਨੂੰ ਆਪਣਾ ਮੰਨਦਾ ਹੈ। ਉਹ ਇਸ ਖੇਤਰ ‘ਤੇ ਜ਼ੋਰ ਨਾਲ ਕਬਜ਼ਾ ਕਰਨ ਦੀ ਧਮਕੀ ਦੇ ਚੁੱਕਿਆ ਹੈ। ਉਹ ਤਾਇਵਾਨ ਨਾਲ ਕਿਸੇ ਦੇਸ਼ ਦੇ ਸਿਆਸੀ ਸਬੰਧ ਸਥਾਪਿਤ ਕਰਨ ਦਾ ਵੀ ਵਿਰੋਧ ਕਰਦਾ ਹੈ।

ਮੀਡੀਆਂ ਰਿਪੋਰਟਾਂ ‘ਚ ਚੀਨੀ ਕਮਿਊਨਿਸਟ ਪਾਰਟੀ ਦੀ ਇਕ ਵੀਡੀਓ ਸਾਹਮਣੇ ਆਈ ਜਿਸ ਨੂੰ ਇੱਕ ਮਨਜੂਰਸ਼ੁਦਾ ਚੈਨਲ ‘ਤੇ ਦਿਖਾਇਆ ਗਿਆ,ਜਿਸ ‘ਚ ਕਿਹਾ ਗਿਆ ਕਿ ਗ਼ੈਰ ਪਰਮਾਣੂ ਸ਼ਕਤੀਆਂ ਖ਼ਿਲਾਫ਼ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਨਾ ਕਰਨ ਦੀ ਚੀਨ ਦੀ ਨੀਤੀ ਹੈ।

ਜਾਪਾਨ ਉਸ ਦਾ ਅਪਵਾਦ ਬਣ ਸਕਦਾ ਹੈ। ਇਸ ‘ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਤਾਇਵਾਨ ਮਾਮਲੇ ‘ਚ ਜਾਪਾਨ ਨੇ ਦਖ਼ਲ ਦਿੱਤਾ ਤਾਂ ਪਰਮਾਣੂ ਹਮਲਾ ਕਰ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਚੀਨ ਨੇ ਲਿਥੁਆਨੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗ਼ਲਤ ਸੰਦੇਸ਼ ਨਾ ਦੇਣ।

ਇਸ ਤੋਂ ਪਹਿਲਾਂ ਤਾਇਵਾਨ ਨੇ ਕਿਹਾ ਕਿ ਉਹ ਬਾਲਟਿਕ ਖੇਤਰ ਦੇ ਇਸ ਦੇਸ਼ ‘ਚ ਆਪਣੀ ਅੰਬੈਸੀ ਖੋਲ੍ਹੇਗਾ ਜਿਸ ਤੋਂ ਬਾਅਦ ਦੇਸ਼ਾਂ ‘ਚ ਤਣਾਅ ਬਣ ਗਿਆ।

Spread the love